Site icon TheUnmute.com

ਰੂਸ ‘ਚ ਰਾਸ਼ਟਰਪਤੀ ਚੋਣ ਦੀ ਵੋਟਿੰਗ ਦੌਰਾਨ ਭੜਕੀ ਹਿੰਸਾ, ਪੋਲਿੰਗ ਬੂਥਾਂ ‘ਚ ਭੰਨਤੋੜ

Russia

ਚੰਡੀਗੜ੍ਹ, 16 ਮਾਰਚ 2024: ਰੂਸ (Russia) ਵਿਚ ਰਾਸ਼ਟਰਪਤੀ ਚੋਣ ਦੀ ਵੋਟਿੰਗ ਦੌਰਾਨ ਹਿੰਸਾ ਅਤੇ ਅੱਗਜ਼ਨੀ ਹੋਈ ਹੈ। ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੇਲਗੋਰੋਡ ਸ਼ਹਿਰ ‘ਚ ਵਲਾਦੀਮੀਰ ਪੁਤਿਨ ਵਿਰੋਧੀ ਲੋਕਾਂ ਨੇ ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਰਾਜਧਾਨੀ ਮਾਸਕੋ ਵਿੱਚ ਲੋਕਾਂ ਨੇ ਕਈ ਪੋਲਿੰਗ ਬੂਥਾਂ ਵਿੱਚ ਭੰਨਤੋੜ ਕੀਤੀ। ਪੁਲਿਸ ਨੇ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 8 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਰੂਸ (Russia) ਵਿੱਚ 15 ਮਾਰਚ ਨੂੰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਸੀ। ਪਹਿਲੀ ਵਾਰ ਤਿੰਨ ਦਿਨ ਤੱਕ ਵੋਟਿੰਗ ਹੋ ਰਹੀ ਹੈ। ਰੂਸੀ ਨਾਗਰਿਕ ਜੋ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਨਹੀਂ ਕੱਟ ਰਹੇ ਹਨ, 17 ਮਾਰਚ ਤੱਕ ਵੋਟ ਪਾ ਸਕਦੇ ਹਨ। ਇਸ ਦੇ ਨਾਲ ਹੀ ਮਾਸਕੋ ਦੇ ਸਮੇਂ ਮੁਤਾਬਕ 17 ਮਾਰਚ ਦੀ ਰਾਤ ਤੱਕ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ।

Exit mobile version