Site icon TheUnmute.com

ਮਣੀਪੁਰ ‘ਚ ਮੁੜ ਭੜਕੀ ਹਿੰਸਾ, ਭੀੜ ਵੱਲੋਂ ਮਣੀਪੁਰ ਰਾਈਫਲਜ਼ ਦੇ ਹੈੱਡਕੁਆਰਟਰ ‘ਤੇ ਹਮਲਾ

Manipur

ਚੰਡੀਗੜ੍ਹ, 07 ਸਤੰਬਰ 2024: ਮਣੀਪੁਰ (Manipur) ‘ਚ ਇੱਕ ਵਾਰ ਫਿਰ ਹਿੰਸਾ ਭੜਕਣ ਦੀ ਖਬਰਾਂ ਹਨ। ਜਾਣਕਾਰੀ ਮੁਤਾਬਕ ਅੱਜ ਸਵੇਰੇ ਜਿਰੀਬਾਮ ਜ਼ਿਲ੍ਹੇ ‘ਚ ਬੰਦੂਕਧਾਰੀਆਂ ਵੱਲੋਂ  ਇੱਕ ਬਜ਼ੁਰਗ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ | ਜਿਰੀਬਾਮ ਦੇ ਪਹਾੜੀ ਇਲਾਕੇ ‘ਚ ਦੋ ਭਾਈਚਾਰਿਆਂ ਵਿਚਾਲੇ ਕਥਿਤ ਗੋਲੀਬਾਰੀ ‘ਚ ਦੋ ਜਣਿਆਂ ਦੀ ਮੌਤ ਦੀ ਖ਼ਬਰ ਹੈ |

ਦੂਜੇ ਪਾਸੇ, ਦੇਰ ਰਾਤ ਭੀੜ ਵੱਲੋਂ ਇੰਫਾਲ ਪੱਛਮੀ ਅਤੇ ਇੰਫਾਲ ਪੂਰਬ ‘ਚ ਮਣੀਪੁਰ (Manipur) ਰਾਈਫਲਜ਼ ਦੇ ਹੈੱਡਕੁਆਰਟਰ ‘ਤੇ ਹਮਲਾ ਕਰ ਦਿੱਤਾ। ਸੀਆਰਪੀਐਫ ਦੇ ਜਵਾਨਾਂ ਨਾਲ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਪੈਲੇਟ ਗੰਨ ਤੋਂ ਕਈ ਰਾਉਂਡ ਫਾਇਰ ਕੀਤੇ। ਮੋਕ ਬੰ.ਬ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।

ਸੁਰੱਖਿਆ ਬਲਾਂ ਅਤੇ ਭੀੜ ਵਿਚਾਲੇ ਰਾਤ ਭਰ ਝੜੱਪ ‘ਚ 5 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬਿਸ਼ਨੂਪੁਰ ਜ਼ਿਲੇ ਦੇ ਮੋਇਰਾਂਗ ‘ਚ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਮਰੇਮਬਮ ਕੋਇਰੇਂਗ ਦੇ ਘਰ ‘ਤੇ ਹਮਲਾ ਹੋਇਆ। ਕੁਝ ਵਿਅਕਤੀਆਂ ਨੇ ਸ਼ਾਮ 3 ਵਜੇ ਸਾਬਕਾ ਮੁੱਖ ਮੰਤਰੀ ਦੇ ਘਰ ‘ਤੇ ਰਾਕੇਟ ਬੰ.ਬ ਸੁੱਟਿਆ। ਇਸ ਹਮਲੇ ‘ਚ ਇਕ ਬਜ਼ੁਰਗ ਦੀ ਮੌਤ ਦੀ ਖੁਬਰ ਹੈ, ਜਦਕਿ 5 ਜਣੇ ਜ਼ਖਮੀ ਹੋ ਗਏ।

Exit mobile version