ਚੰਡੀਗੜ੍ਹ 08 ਮਾਰਚ 2022: ਮੈਕਸੀਕੋ ਦੇ ਰਾਜ ਪ੍ਰਸ਼ਾਸਨ ਨੇ ਹਫਤੇ ਦੇ ਅੰਤ ‘ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਹੋਈ ਹਿੰਸਾ ‘ਚ 26 ਲੋਕਾਂ ਦੇ ਜ਼ਖਮੀ ਹੋ ਗਏ | ਇਸਦੇ ਚੱਲਦੇ ਬਾਅਦ ‘ਚ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ । ਇਸ ਤੋਂ ਇਲਾਵਾ ਸਟੇਡੀਅਮ ਦੀ ਸੁਰੱਖਿਆ ਲਈ ਨਿਯੁਕਤ ਪ੍ਰਾਈਵੇਟ ਕੰਪਨੀ ਦਾ ਠੇਕਾ ਵੀ ਰੱਦ ਕਰ ਦਿੱਤਾ ਗਿਆ ਹੈ।
ਮੇਜ਼ਬਾਨ ਕਵੇਰੇਤਾਰੋ ਅਤੇ ਐਟਲਸ ਵਿਚਾਲੇ ਸ਼ਨੀਵਾਰ ਨੂੰ ਹੋਏ ਮੈਚ ਦੌਰਾਨ ਜਦੋਂ ਹਿੰਸਾ ਹੋਈ ਤਾਂ ਪੁਲਸ ਵੀ ਮੌਜੂਦ ਸੀ ਪਰ ਸਥਿਤੀ ‘ਤੇ ਕਾਬੂ ਨਹੀਂ ਪਾ ਸਕੀ। ਮੁਅੱਤਲ ਕੀਤੇ ਗਏ ਪੰਜ ਅਧਿਕਾਰੀਆਂ ‘ਚ ਪੁਲਸ ਅਤੇ ਸਿਵਲ ਡਿਫੈਂਸ ਅਧਿਕਾਰੀ ਵੀ ਸ਼ਾਮਲ ਹਨ। ਮੈਕਸੀਕੋ ਦੇ ਚੋਟੀ ਦੇ ਡਿਵੀਜ਼ਨ ਦੇ ਸਾਰੇ ਮੈਚ ਐਤਵਾਰ ਨੂੰ ਰੱਦ ਕਰ ਦਿੱਤੇ ਗਏ ਸਨ ਅਤੇ ਦੰਗਾਕਾਰੀ ਪ੍ਰਸ਼ੰਸਕਾਂ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।