Site icon TheUnmute.com

ਵਿਨੈ ਮੋਹਨ ਕਵਾਤਰਾ ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ

Vinay Mohan Kwatra

ਚੰਡੀਗੜ੍ਹ, 13 ਅਗਸਤ 2024: ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ ਕੀਤੇ ਗਏ ਵਿਨੈ ਮੋਹਨ ਕਵਾਤਰਾ (Vinay Mohan Kwatra) ਬੀਤੇ ਦਿਨ ਨੂੰ ਵਾਸ਼ਿੰਗਟਨ ਪਹੁੰਚੇ। ਕਵਾਤਰਾ ਕੁਝ ਸਮਾਂ ਪਹਿਲਾਂ ਤੱਕ ਭਾਰਤ ਦੇ ਵਿਦੇਸ਼ ਸਕੱਤਰ ਸਨ। ਹੁਣ ਉਹ ਤਰਨਜੀਤ ਸਿੰਘ ਸੰਧੂ ਦਾ ਸਥਾਨ ਲੈਣਗੇ, ਉਹ ਇਸ ਸਾਲ ਦੇ ਸ਼ੁਰੂ ‘ਚ ਵਿਦੇਸ਼ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ ਅਤੇ 2020 ਤੋਂ 2024 ਤੱਕ ਅਮਰੀਕਾ ‘ਚ ਭਾਰਤ ਦੇ ਚੋਟੀ ਦੇ ਡਿਪਲੋਮੈਟ ਵਜੋਂ ਸੇਵਾ ਨਿਭਾਈ ਸੀ।

ਜਿਕਰਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਸੇਵਾਮੁਕਤੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਭਾਜਪਾ ਦੀ ਟਿਕਟ ‘ਤੇ ਪੰਜਾਬ ਦੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਚੋਣ ਲੜੀ ਸੀ, ਪਰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ।

Exit mobile version