Site icon TheUnmute.com

ਜ਼ਿਲ੍ਹਾ ਮੋਗਾ ਦੇ ਪਿੰਡ ਪੱਤੋ ਜਵਾਹਰ ਸਿੰਘ ਵਾਲਾ ਨੂੰ ਸਰਬੋਤਮ ਸਾਫ਼ ਸੁਥਰੇ ਪਿੰਡ ਦੇ ਖ਼ਿਤਾਬ ਨਾਲ ਨਵਾਜਿਆ

Patto Jawahar Singh Wala

ਮੋਗਾ, 02 ਅਕਤੂਬਰ 2023: ਰਾਸ਼ਟਰ ਪਿਤਾ ਮਹਾਂਤਮਾ ਗਾਂਧੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਵੱਛਾ ਹੀ ਸੇਵਾ ਮੁਹਿੰਮ ਤਹਿਤ ਦੀ ਲੜੀ ਵਿੱਚ ਚੱਲ ਰਹੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਦੀ ਮੌਜੂਦਗੀ ਵਿੱਚ ਸੂਬਾ ਪੱਧਰੀ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਪਿੰਡਾਂ ਨੂੰ ਗੰਦਗੀ ਮੁਕਤ ਅਤੇ ਪਿੰਡਾਂ ਦੀ ਹਰਿਆਲੀ ਅਤੇ ਵਿਕਾਸ ਵਿੱਚ ਵਾਧਾ ਕਰਨ ਦੇ ਮਨੋਰਥ ਵਜੋਂ ਇਸ ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸਫ਼ਾਈ ਜਾਂ ਹੋਰ ਪਹਿਲੂਆਂ ਪੱਖੋਂ ਸਰਬੋਤਮ ਸਾਫ਼ ਸੁਥਰੇ ਪਿੰਡ, ਸਰਬੋਤਮ ਸਾਫ਼ ਸੁਥਰੇ ਸਕੂਲ ਅਤੇ ਸਰਬੋਤਮ ਸਫ਼ਾਈ ਸੇਵਕ ਕਰਮਚਾਰੀਆਂ ਨੁੂੰ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋਂ ਵੀ ਪਿੰਡਾਂ ਨੂੰ ਸਾਫ-ਸਫ਼ਾਈ ਪੱਖੋਂ ਸਰਬੋਤਮ ਰੱਖਣ ਲਈ ਪ੍ਰੇਰਿਤ ਕੀਤਾ।

ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਜਵਾਹਰ ਸਿੰਘ ਵਾਲਾ (Patto Jawahar Singh Wala) ਨੂੰ ਸਰਬੋਤਮ ਸਾਫ਼ ਸੁਥਰਾ ਪਿੰਡ, ਬਲਾਕ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਿਲਾਸਪੁਰ ਨੂੰ ਸਰਬੋਤਮ ਸਾਫ਼ ਸੁਥਰਾ ਸਕੂਲ ਅਤੇ ਕਰਮ ਚੰਦ, ਚੋਟੀਆਂ ਖੁਰਦ ਬਲਾਕ ਮੋਗਾ-2 ਦੇ ਸਫ਼ਾਈ ਸੇਵਕ/ਵੇਸਟ ਕੁਲੈਕਟਰ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਭ ਤੋਂ ਉੱਤਮ ਸਫ਼ਾਈ ਸੇਵਕ ਦੇ ਖਿਤਾਬ ਲਈ ਸਨਮਾਨਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਉਕਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਸਾਫ਼-ਸਫ਼ਾਈ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖਣ।

ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਪੱਤੋ ਜਵਾਹਰ ਸਿੰਘ ਵਾਲਾ (Patto Jawahar Singh Wala) ਦੇ ਸਾਰੇ ਘਰਾਂ, ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਸਾਫ਼ ਸੁਥਰੇ ਪਖਾਨਿਆਂ ਦੀ ਸੁਵਿਧਾ ਉਪਲੱਬਧ ਹੈ। ਪਿੰਡਾ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਾ ਹੋੲਆ ਹੈ ਸਾਰੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਵੇਸਟ ਕੁਲੈਕਟਰ ਦੁਆਰਾ ਪਲਾਂਟ ਤੇ ਲਿਜਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਖਾਦ ਤਿਆਰ ਕੀਤੀ ਜਾਂਦੀ ਹੈ।

ਪਿੰਡਾ ਵਿੱਚ ਲੀਕੁਇਡ ਵੇਸਟ ਮੈਨੇਜਮੈਂਟ ਅਧੀਨ ਥਾਪਰ ਮਾਡਲ ਦਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਹੈ। ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਉੱਪਰ ਸਫ਼ਾਈ ਦੇ ਪ੍ਰਬੰਧ ਹਨ। ਪਿੰਡਾਂ ਵਿੱਚ ਸੌ ਫੀਸਦੀ ਘਰਾਂ ਵਿੱਚ ਪਾਣੀ ਦੇ ਨਿੱਜੀ ਕੁਨੈਕਸ਼ਨ ਲੱਗੇ ਹੋਏ ਹਨ।

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਿਲਾਸਪੁਰ ਬਲਾਕ ਨਿਹਾਲ ਸਿੰਘ ਵਾਲਾ ਦਾ ਦ੍ਰਿਸ਼ ਬਹੁਤ ਹੀ ਸੁੰਦਰ ਅਤੇ ਆਕਰਸਿ਼ਕ ਹੈ ਚਾਰੇ ਪਾਸੇ ਹਰਿਆਲੀ ਹੈ। ਸਕੂਲ ਦੇ ਵਿਦਿਆਰਥੀਆਂ ਦੁਆਰਾ ਗੰਦਗੀ ਮੁਕਤ ਜਾਂ ਹੋਰ ਸਰਕਾਰੀ ਸਕੀਮਾਂ ਪ੍ਰਤੀ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਸਕੂਲ ਵਿੱਚ ਇਸ ਵਾਰ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਵੀ ਬੱਚਿਆਂ ਨੇ ਡਰਾਇੰਗ, ਸਲੋਗਨ, ਕਵਿਤਾ ਅਤੇ ਲੇਖ ਆਦਿ ਦੇ ਮੁਕਾਬਲਿਆਂ ਵਿੱਚ ਮੋਹਰੀ ਖਿਤਾਬ ਹਾਸਲ ਕੀਤੇ ਹਨ।

ਸਫ਼ਾਈ ਸੇਵਕ ਕਰਮ ਚੰਦਰ ਗ੍ਰਾਮ ਪੰਚਾੲਤ ਚੋਟੀਆਂ ਖੁਰਦ ਬਲਾਕ ਮੋਗਾ-2 ਦੁਆਰਾ ਸਾਰੇ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਰੋਜ਼ਾਨਾ ਸਾਫ਼ ਸਫ਼ਾਈ ਕੀਤੀ ਜਾਂਦੀ ਹੈ। ਪਿੰਡਾਂ ਦੇ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕੀਤਾ ਹੋਇਆ ਵੇਸਟ ਪਲਾਂਟ ਉੱਪਰ ਪਹੰੰੁਚਾਇਆ ਜਾਂਦਾ ਹੈ। ਪਿੰਡ ਦੀ ਸਾਫ਼ ਸਫ਼ਾਈ ਲਈ ਪੂਰੀ ਤਨਦੇਹੀ ਨਾਲ ਡਿਊਟੀ ਕੀਤੀ ਜਾਂਦੀ ਹੈ।

Exit mobile version