July 7, 2024 11:04 am
village Dudhala

Majitha: ਮਜੀਠਾ ਦੇ ਪਿੰਡ ਦੁੱਧਾਲਾ ਚ ਇਨਸਾਨੀਅਤ ਹੋਈ ਸ਼ਰਮਸਾਰ,ਸੋਤੇਲੇ ਬਾਪ ਨੇ ਕੀਤਾ ਆਪਣੀ ਨਾਬਲਿਗ ਧੀ ਦਾ ਬਲਾਤਕਾਰ

ਚੰਡੀਗੜ੍ਹ 04 ਦਸੰਬਰ 2021: ਦੁਨੀਆਂ ਵਿੱਚ ਜੇਕਰ ਕੁੜੀ ਆਪਣੇ ਆਪ ਨੂੰ ਸਭ ਤੋਂ ਜਿਆਦਾ ਸੁਰੱਖਿਅਤ ਮਹਿਸੂਸ ਕਰਦੀ ਹੈ ,ਤਾਂ ਉਹ ਇਨਸਾਨ ਹੈ ਉਸ ਦਾ ਪਿਤਾ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਇਸ ਤਰਾਂ ਦੀ ਖ਼ਬਰ ਦਿਖਾਉਣ ਜਾ ਰਹੇ ਹਾਂ ਜਿੱਥੇ ਇੱਕ ਪਿਤਾ ਨਹੀਂ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ | ਜੀ ਹਾਂ ਇਹ ਖਬਰਾਂ ਅੰਮ੍ਰਿਤਸਰ ਦੇ ਹਲਕੇ ਮਜੀਠਾ (Majitha)ਦੇ ਪਿੰਡ ਦੁੱਧਾਲਾ (Dhudala)ਜਿੱਥੇ ਇੱਕ ਪਿਤਾ ਵੱਲੋ ਆਪਣੇ ਤੇ ਧੀ ਦੇ ਮਾਣ ਨੂੰ ਸ਼ਰਮਸਾਰ ਕਰਣ ਦੀ ਕਰਤੂਤ ਸਾਹਮਣੇ ਆਈ ਹੈ| ਦੱਸਿਆ ਜਾ ਰਿਹਾ ਹੈ ਕਿ ਮਾਂ ਧੀ ਹਿਮਾਚਲ ਤੋਂ ਹਨ ,ਤੇ ਇਸ ਔਰਤ ਨੂੰ ਹਲਕਾ ਮਜੀਠਾ ਦੇ ਪਿੰਡ ਧੁੱਦਾਲਾ ਦਾ ਕਸ਼ਮੀਰ ਸਿੰਘ ਵਿਆਹ ਕੇ ਲਿਆਇਆ ਸੀ |ਤੇ ਇਸ ਔਰਤ ਦੀ ਪਹਿਲੇ ਵਿਆਹ ਤੋਂ ਇਕ ਬੇਟੀ ਸੀ |ਜਿਸਦੀ ਉਮਰ ਹੁਣ ਲੱਗਭਗ 15-16 ਸਾਲ ਦੀ ਹੈ ਤੇ ਹਲੇ ਲੜਕੀ ਨਬਾਲਗ ਹੈ |ਉਸਨੂੰ ਉਸਦੀ ਮਾਂ ਆਪਣੇ ਦੂਸਰੇ ਪਤੀ ਦੇ ਘਰ ਲੈ ਕੇ ਆਈ ਸੀ |ਜਿਸਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ |ਇਸ ਔਰਤ ਦਾ ਕਹਿਣਾ ਹੈ ਕਿ ਕਸ਼ਮੀਰ ਸਿੰਘ ਨੇ ਕਿਹਾ ਸੀ ਕੇ ਮੈਂ ਇਸ ਬੱਚੀ ਨੂੰ ਧੀਆਂ ਦੀ ਤਰ੍ਹਾਂ ਰੱਖਾਂਗਾ ਤੇ ਇਸਨੂੰ ਪੜਾਵਾਂਗਾ ਤੇ ਇਸਦਾ ਵਿਆਹ ਵੀ ਕਰਾਂਗਾ | ਪਰ ਇਸਨੇ ਵਿਆਹ ਦੀ ਜਗ੍ਹਾ ਖੁਦ ਹੀ ਆਪਣੀ ਸੋਤੇਲੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ|

ਓਧਰ ਪੀੜਿਤ ਲੜਕੀ ਦਾ ਕਹਿਣਾ ਹੈ ਕਿ ਜੂਨ ਮਹੀਨੇ ਚ ਮੇਰੇ ਪਿਤਾ ਨੇ ਮੈਨੂੰ ਕੁਝ ਸੁੰਘਾ ਕੇ ਮੇਰੇ ਨਾਲ ਗ਼ਲਤ ਹਰਕਤ ਕੀਤੀ ਸੀ ਤੇ ਮੈਂ ਆਪਣੀ ਮਾਂ ਨੂੰ ਦੱਸਿਆ ਸੀ ਜਦੋਂ ਮੈਂ ਤੇ ਮੇਰੀ ਮਾਂ ਨੇ ਆਪਣੇ ਦਾਦਾ ਜੀ ਨੂੰ ਦੱਸਿਆ ਤਾਂ ਉਹਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਬਾਹਰ ਨਾ ਕੱਢਿਓ ਬੜੀ ਬਦਨਾਮੀ ਹੋਣੀ ਹੈ| ਤੇ ਮੇਰੇ ਪਿਤਾ ਸਾਡੇ ਨਾਲ ਲੜੇ ਸਨ ਜਿਸ ਤੋਂ ਬਾਅਦ ਅਸੀਂ ਆਪਣੇ ਨਾਨਕੇ ਘਰ ਚੱਲੇ ਗਏ ਤੇ ਹੁਣ ਵਾਪਿਸ ਆ ਕੇ ਪੁਲਿਸ ਨੂੰ ਤੇ ਪਿੰਡ ਵਾਲਿਆਂ ਨੂੰ ਦੱਸਿਆ ਹੈ ,ਤਾਂ ਪਿੰਡ ਵਾਲਿਆਂ ਨਾਲ ਅਸੀਂ ਪੁਲਿਸ ਕੋਲ ਆ ਕੇ ਆਪਣੇ ਪਿਤਾ ਖਿਲਾਫ ਰਿਪੋਰਟ ਲਿਖਵਾਈ ਹੈ|

ਉਧਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਅਤੇ ਉਸਦੀ ਮਾਂ ਪਿੰਡ ਚ ਮਟਰ ਤੋੜ ਰਹੀਆਂ ਸਨ ਤੇ ਲੜਕੀ ਨੂੰ ਚੱਕਰ ਆਏ ਤਾਂ ਉਹ ਖੇਤ ਚ ਹੀ ਬੇਸੁਰਤ ਹੋ ਕੇ ਡਿਗ ਗਈ ਤੇ ਨਾਲ ਮਟਰ ਤੋੜ ਰਹੀਆਂ ਕੁਝ ਔਰਤਾਂ ਨੇ ਵੇਖ ਕੇ ਦੱਸਿਆ ਕਿ ਇਹ ਗਰਭਵਤੀ ਹੈ ਤੇ ਜਦੋਂ ਲੜਕੀ ਦੀ ਮਾਤਾ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਮੇਰੇ ਪਤੀ ਨੇ ਮੇਰੀ ਲੜਕੀ ਨਾਲ ਗ਼ਲਤ ਹਰਕਤ ਕੀਤੀ ਸੀ |ਜਿਸਦਾ ਇਹ ਨਤੀਜਾ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਆ ਕੇ ਇਹਨਾਂ ਨੇ ਜੋ ਦੱਸਿਆ ਹੈ ਉਸ ਮੁਤਾਬਿਕ ਅਸੀਂ ਰਿਪੋਰਟ ਲਿਖ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ |ਤਫ਼ਤੀਸ਼ ਜੋ ਸਾਹਮਣੇ ਆਏਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ
|ਉਥੇ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਧੀ ਨੂੰ ਇਨਸਾਫ ਦੁਆਉਣ ਵਾਸਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਉਸ ਵਿਅਕਤੀ ਦੋਸ਼ੀ ਦਾ ਸਾਥ ਦੇਵੇਗਾ |ਉਹ ਤੇ ਰੱਬ ਨੂੰ ਵੀ ਬੂਰ ਨਹੀਂ ਪਵੇਗਾ |ਉੱਥੇ ਹੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਇਕ ਕੁੜੀ ਜਿਸ ਦੀ ਉਮਰ ਪੰਦਰਾਂ ਤੋਂ ਸੋਲ਼ਾਂ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਨਾਲ ਦੁਸ਼ਕਰਮ ਹੋਇਆ ਹੈ| ਉਨ੍ਹਾਂ ਕਿਹਾ ਕਿ ਇਹ ਦੁਸ਼ਕਰਮ ਉਸ ਦੇ ਸੌਤੇਲੇ ਪਿਤਾ ਵੱਲੋਂ ਕੀਤਾ ਗਿਆ ਹੈ ਅਤੇ ਕੁੜੀ ਪੰਜ ਤੋਂ ਛੇ ਮਹੀਨੇ ਦੀ ਗਰਭਵਤੀ ਵੀ ਹੈ ਇਹ ਦੁਸ਼ਕਰਮ ਉਸਦੇ ਪਿਤਾ ਵੱਲੋਂ ਹੀ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਪੰਜ ਤੋਂ ਛੇ ਮਹੀਨੇ ਕੁੜੀ ਦੇ ਪਿਤਾ ਵੱਲੋਂ ਹੀ ਕੀਤਾ ਗਿਆ ਹੈ ਅਤੇ ਕੁੜੀ ਪੰਜ ਤੋਂ ਛੇ ਮਹੀਨੇ ਲਈ ਗਰਭਵਤੀ ਵੀ ਹੈ | ਪੁਲੀਸ ਨੇ ਕਿਹਾ ਕਿ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦੀ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ |