July 4, 2024 7:49 pm
Vigilance team

ਬਿਹਾਰ ‘ਚ ਵਿਜੀਲੈਂਸ ਟੀਮ ਵਲੋਂ ਇੰਜੀਨੀਅਰ ਦੇ ਘਰ ਛਾਪੇਮਾਰੀ, ਕਰੋੜਾਂ ਦੀ ਨਕਦੀ ਬਰਾਮਦ

ਚੰਡੀਗੜ੍ਹ 27 ਅਗਸਤ 2022: ਬਿਹਾਰ (Bihar) ‘ਚ ਵਿਜੀਲੈਂਸ ਟੀਮ (Vigilance team)  ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸ਼ਨੀਵਾਰ ਨੂੰ ਇਕ ਸਰਕਾਰੀ ਇੰਜੀਨੀਅਰ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਇੰਜੀਨੀਅਰ ਦੇ ਘਰੋਂ ਵੱਡੀ ਮਾਤਰਾ ‘ਚ ਨਕਦੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਥਾਵਾਂ ‘ਤੇ ਛਾਪੇਮਾਰੀ ਦੌਰਾਨ ਹੁਣ ਤੱਕ ਕਰੀਬ 5 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ। ਇਸਦੇ ਨਾਲ ਹੀ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ (Vigilance team) ਨੇ ਪੇਂਡੂ ਨਿਰਮਾਣ ਵਿਭਾਗ ਦੇ ਕਿਸ਼ਨਗੰਜ ਮੰਡਲ ਦੇ ਕਾਰਜਕਾਰੀ ਇੰਜਨੀਅਰ ਸੰਜੇ ਕੁਮਾਰ ਰਾਏ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਸ਼ਨੀਵਾਰ ਨੂੰ ਵਿਜੀਲੈਂਸ ਟੀਮ ਨੇ ਕਿਸ਼ਨਗੰਜ ਅਤੇ ਪਟਨਾ ‘ਚ ਸੰਜੇ ਰਾਏ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।

ਇਸਦੇ ਨਾਲ ਹੀ ਟੀਮ ਜਦੋਂ ਇੱਥੇ ਪਹੁੰਚੀ ਤਾਂ ਪਤਾ ਲੱਗਾ ਕਿ ਇੰਜੀਨੀਅਰ ਸਾਰਾ ਕੈਸ਼ ਆਪਣੇ ਜੂਨੀਅਰ ਇੰਜੀਨੀਅਰ ਅਤੇ ਕੈਸ਼ੀਅਰ ਕੋਲ ਰੱਖਦਾ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਇੱਥੇ ਛਾਪਾ ਮਾਰ ਕੇ ਕਰੀਬ ਪੰਜ ਕਰੋੜ ਦੀ ਨਕਦੀ ਬਰਾਮਦ ਕੀਤੀ। ਜਾਣਕਾਰੀ ਮੁਤਾਬਕ ਇੰਜੀਨੀਅਰ ਸੰਜੇ ਰਾਏ ਦੇ ਘਰ ਕਰੀਬ 13 ਅਧਿਕਾਰੀ ਮੌਜੂਦ ਹਨ।