Site icon TheUnmute.com

50 ਹਜ਼ਾਰ ਦੀ ਲੈਣ ਦੇ ਦੋਸ਼ ਹੇਠ SHO ਤੇ ASI ਖ਼ਿਲਾਫ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ

ASI

ਚੰਡੀਗੜ੍ਹ, 5 ਅਗਸਤ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਪਟਿਆਲਾ ਜ਼ਿਲ੍ਹੇ ‘ਚ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸ.ਐਚ.ਓ ਅਤੇ ਏ.ਐਸ.ਆਈ. ਦੇ ਖ਼ਿਲਾਫ ਭ੍ਰਿਸ਼ਟਾਚਾਰ (corruption) ਦਾ ਮੁਕੱਦਮਾ ਦਰਜ ਕੀਤਾ ਹੈ | ਥਾਣਾ ਭਾਦਸੋਂ ਦੇ ਐਸ.ਐਚ.ਓ. ਵਜੋਂ ਤਾਇਨਾਤ ਸਬ-ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਸਦੇ ਸਾਥੀ ਸਹਾਇਕ ਸਬ-ਇੰਸਪੈਕਟਰ (ASI) ਅਮਰਜੀਤ ਸਿੰਘ ‘ਤੇ ਇਹ ਮਾਮਲਾ ਦਰਜ ਹੋਇਆ ਹੈ |

ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਹਰਮਨ ਸਿੰਘ ਦੀ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਦੋਵੇਂ ਪੁਲਿਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਮੁਤਾਬਕ ਥਾਣਾ ਭਾਦਸੋਂ ਵਿਖੇ ਉਸਦੇ ਅਤੇ ਹੋਰਨਾਂ ਖਿਲਾਫ਼ ਮੁਕੱਦਮਾ ਦਰਜ ਸੀ ਅਤੇ ਇਸ ਕੇਸ ਵਿੱਚ ਉਕਤ SHO ਅਤੇ ASI ਨੇ ਦੋਸ਼ੀਆਂ ਦੀ ਮੱਦਦ ਕਰਨ ਬਦਲੇ ਪਹਿਲਾਂ ਹੀ ਉਹਨਾਂ ਤੋਂ ਰਿਸ਼ਵਤ ਵਜੋਂ 50,000 ਲੈ ਲਏ ਸਨ। ਇਸਦੇ ਹੀ ਦੋਵਾਂ ਧਿਰਾਂ ‘ਚ ਸਮਝੌਤਾ ਹੋਣ ਬਾਅਦ ਦੋਵਾਂ ਮੁਲਜ਼ਮਾਂ ਨੇ FIR ਰੱਦ ਕਰਨ ਬਦਲੇ 35000 ਰੁਪਏ ਹੋਰ ਰਿਸ਼ਵਤ ਦੀ ਮੰਗੀ | ਇਨ੍ਹਾਂ ਖ਼ਿਲਾਫ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ (corruption) ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

Exit mobile version