TheUnmute.com

ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਖ਼ਿਲਾਫ ਇਕ ਹੋਰ ਮਾਮਲੇ ‘ਚ EC ਨੂੰ ਕਾਰਵਾਈ ਕਰਨ ਦੀ ਕੀਤੀ ਸਿਫਾਰਿਸ਼

ਚੰਡੀਗੜ੍ਹ 05 ਅਗਸਤ 2022: ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਦੀਆਂ ਮੁਸ਼ਕਿਲਾਂ ਵਧਦੀ ਜਾ ਰਹੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੋਣ ਕਮਿਸਨ ਨੂੰ ਸਾਧੂ ਸਿੰਘ ਧਰਮਸੋਤ ਖ਼ਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ |

ਇਸਦੇ ਨਾਲ ਹੀ ਵਿਜੀਲੈਂਸ ਨੇ ਕਿਹਾ ਕਿ ਮੋਹਾਲੀ ਦੇ ਸੈਕਟਰ 80 ਵਿੱਚ ਧਰਮਸੋਤ ਦਾ 500 ਗਜ਼ ਦਾ ਪਲਾਟ ਹੈ, ਜਿਸ ਦਾ ਨੰਬਰ 27 ਹੈ। ਇਹ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ’ਤੇ ਹੈ। ਜਿਸ ਨੂੰ ਧਰਮਸੋਤ ਨੇ ਮਈ 2021 ਵਿੱਚ ਖਰੀਦਿਆ ਸੀ। ਇਸ ਦੇ ਨਾਲ ਹੀ ਗਮਾਡਾ ਦੇ ਰਿਕਾਰਡ ਅਨੁਸਾਰ ਸ਼ੀਲਾ ਦੇਵੀ 31 ਜਨਵਰੀ 2022 ਤੱਕ ਇਸਦੀ ਮਾਲਕ ਸੀ। 2 ਮਾਰਚ ਨੂੰ ਰਾਜਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂ ‘ਤੇ ਇਸ ਨੂੰ ਟਰਾਂਸਫਰ ਕਰਨ ਦਾ ਹਲਫਨਾਮਾ ਆਇਆ।

ਪਰ ਨਾਭਾ ਸੀਟ ਤੋਂ ਚੋਣ ਲੜਨ ਸਮੇਂ ਸਾਧੂ ਸਿੰਘ ਧਰਮਸੋਤ ਨੇ ਇਸਦੀ ਜਾਣਕਾਰੀ ਛੁਪਾ ਦਿੱਤੀ ਸੀ ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਮਾਮਲੇ ਵਿੱਚ ਕਾਰਵਾਈ ਲਈ ਸਾਰਾ ਮਾਮਲਾ ਕਮਿਸ਼ਨ ਦੇ ਦਿੱਲੀ ਹੈੱਡਕੁਆਰਟਰ ਨੂੰ ਭੇਜ ਦਿੱਤਾ ਹੈ।

Exit mobile version