Site icon TheUnmute.com

ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੇ ਪੁਰਾਣੇ ਗੰਨਮੈਨ ਦੀ ਕੀਤੀ ਘੇਰਾਬੰਦੀ, ਖੰਗਾਲਿਆ ਜਾ ਰਿਹੈ ਜਾਇਦਾਦ ਦਾ ਰਿਕਾਰਡ

Manpreet Badal

ਚੰਡੀਗੜ੍ਹ, 05 ਅਗਸਤ 2023: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਵਿਜੀਲੈਂਸ ਰੇਂਜ ਬਠਿੰਡਾ ਨੇ ਮਨਪ੍ਰੀਤ ਬਾਦਲ ਖਿਲਾਫ਼ ਸ਼ੁਰੂ ਕੀਤੀ ਜਾਂਚ ਹੁਣ ਮਨਪ੍ਰੀਤ ਦੇ ਕਰੀਬੀਆਂ ਤੱਕ ਪਹੁੰਚ ਗਈ ਹੈ । ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਦੇ ਪੁਰਾਣੇ ਗੰਨਮੈਨ ਖ਼ਿਲਾਫ਼ ਘੇਰਾਬੰਦੀ ਕੀਤੀ ਹੈ।

ਜਾਣਕਾਰੀ ਮੁਤਾਬਕ ਮਨਪ੍ਰੀਤ ਬਾਦਲ ਦੇ ਗੰਨਮੈਨ ਦੀ ਸੰਪਤੀ ਦੇ ਵੇਰਵੇ ਵਿਜੀਲੈਂਸ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਹਨ। ਵਿਜੀਲੈਂਸ ਨੇ ਇਸ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀ ਵਾਲੀ ਜਾਇਦਾਦ ਦਾ ਰਿਕਾਰਡ ਖੰਗਾਲਣਾ ਸ਼ੁਰੂ ਕੀਤਾ ਹੈ। ਬਠਿੰਡਾ ਰੇਂਜ ਨੇ ਦੋ ਪੜਤਾਲਾਂ ਵਿੱਢੀਆਂ ਹੋਈਆਂ ਹਨ। ਜਿਨ੍ਹਾਂ ਵਿੱਚੋਂ ਇੱਕ ਪੜਤਾਲ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਖ਼ਰੀਦੇ ਦੇ ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ।

ਮਨਪ੍ਰੀਤ ਬਾਦਲ ਨੇ ਅਰਬ ਅਸਟੇਟ ਬਠਿੰਡਾ ਵਿਚ 2 ਰਿਹਾਇਸ਼ੀ ਪਲਾਟ ਖ਼ਰੀਦੇ ਸਨ ਜਿਨ੍ਹਾਂ ਦੀ ਖ਼ਰੀਦ ਫ਼ਰੋਖ਼ਤ ‘ਤੇ ਵਿਜੀਲੈਂਸ ਨੇ ਸ਼ੱਕ ਖੜ੍ਹੇ ਕੀਤੇ ਹਨ। ਵਿਕਾਸ ਅਥਾਰਿਟੀ ਬਠਿੰਡਾ ਵਿਕਾਸ (ਬੀਡੀਏ) ਨੇ 2018 ਵਿਚ ਬਿਨਾ ਨਕਸ਼ਾ ਅਪਲੋਡ ਕੀਤੇ ਪੰਜ ਪਲਾਟਾਂ ਦੀ ਬਲੀ ਕਰਾਈ ਸੀ ਜਿਸ ਵਿਚ ਕੋਈ ਬੋਲੀਕਾਰ ਨਹੀਂ ਆਇਆ ਸੀ।

ਮੁੜ 17 ਸਤੰਬਰ 20121 ਨੂੰ ਤਿੰਨ ਪਲਾਂਟਾਂ ਦੀ ਆਨਲਾਈਨ ਬੋਲੀ ਖੋਲ੍ਹੀ ਗਈ ਜੋ ਕਿ 27 ਸਤੰਬਰ ਤੱਕ ਚੱਲਣੀ ਸੀ। ਦੇ ਰਿਹਾਇਸ਼ੀ ਪਲਾਟਾਂ ਜਿਨ੍ਹਾਂ ਦਾ ਰਕਬਾ ਹਜ਼ਾਰ ਗਜ਼ ਅਤੇ 500 ਗਜ਼ ਸੀ, ਦੀ ਆਨਲਾਈਨ ਬੋਲੀ ਵਿਚ ਤਿੰਨ ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਨੇ ਹਿੱਸਾ ਲਿਆ।

ਵਿਜੀਲੈਂਸ ਅਨੁਸਾਰ ਅਮਨਦੀਪ ਕਿਸੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਹੈ, ਨੇ ਦੋਵੇਂ ਪਲਾਟਾਂ ਦੀ ਬੋਲੀ ਵਿਚ ਹਿੱਸਾ ਲਿਆ। ਜਦੋਂ ਵਿਜੀਲੈਂਸ ਨੇ ਬੀਡੀਏ ਦੇ ਸਰਵਰ ਦੇ ਆਈਪੀ ਐਡਰਸਾ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨ ਬੋਲੀਕਾਰਾਂ ਨੇ ਇੱਕ ਕੰਪਿਊਟਰ ਤੋਂ ਬਲੀ ਦਿੱਤੀ ਹੋਈ ਸੀ। ਵਿਜੀਲੈਂਸ ਨੇ ਪਾਇਆ ਕਿ ਇਹ ਬੋਲੀ ਪੂਲ ਕਰਕੇ ਦਿੱਤੀ ਗਈ। ਬੋਲੀ ‘ਤੇ ਪਲਾਟ ਮਿਲਣ ਮਗਰੋਂ ਰਾਜੀਵ ਕੁਮਾਰ ‘ਤੇ ਵਿਕਾਸ ਕੁਮਾਰ ਨੇ ਸਾਬਕਾ ਵਿੱਤ ਮੰਤਰੀ ਨਾਲ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਦਾ ਐਗਰੀਮੈਂਟ ਵੀ ਕਰ ਲਿਆ ਅਤੇ ਬਦਲੇ ਵਿਚ ਸਾਬਕਾ ਮੰਤਰੀ ਨੇ ਕਰੀਬ ਇੱਕ ਕਰੋੜ ਦੀ ਅਦਾਇਗੀ ਵੀ ਦੋਵਾਂ ਦੇ ਖਾਤਿਆਂ ਵਿੱਚ ਕਰ ਦਿੱਤੀ।

ਵਿਜੀਲੈਂਸ ਅਨੁਸਾਰ ਰਾਜੀਵ ਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀਡੀਏ ਕੋਲ ਮੁੱਢਲੀ ਕਿਸ਼ਤ ਵਜੋਂ 25 ਫ਼ੀਸਦੀ ਰਾਸ਼ੀ ਵੀ ਭਰ ਦਿੱਤੀ। ਵਿਜੀਲੈਂਸ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਰਾਜੀਵ ਅਤੇ ਵਿਕਾਸ ਨੇ ਮੁੱਢਲੀ ਰਾਸ਼ੀ ਭਰਨ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ (Manpreet Badal)  ਨਾਲ ਕਿਸ ਅਧਾਰ ‘ਤੇ ਅੱਗਰੀਮੈਂਟ ਕੀਤਾ | ਜਦੋਂ ਕਿ ਉਹ ਨਿਯਮਾਂ ਅਨੁਸਾਰ ਅਲਾਟਮੈਂਟ ਪੱਤਰ ਪ੍ਰਾਪਤ ਹੋਣ ਤੋਂ ਪਹਿਲਾਂ ਅਜਿਹਾ ਨਹੀਂ ਕਰ ਸਕਦੇ ਸਨ। ਵਿਜੀਲੈਂਸ ਨੇ ਇਹ ਵੀ ਉਂਗਲ ਉਠਾਈ ਹੈ ਕਿ ਜਦੋਂ ਬੀਡੀਏ ਨੂੰ ਰਾਜੀਵ ਤੇ ਵਿਕਾਸ ਨੂੰ ਰਿਹਾਇਸ਼ੀ ਪਲਾਟ ਦੀ ਅਜੇ ਅਲਾਟਮੈਂਟ ਕੀਤੀ ਹੀ ਨਹੀਂ ਸੀ ਤਾਂ ਇਨ੍ਹਾਂ ਦੋਵਾਂ ਨੇ ਸਾਬਕਾ ਮੰਤਰੀ ਨਾਲ ਕਿਸ ਆਧਾਰ ‘ਤੇ ਐਗਰੀਮੈਂਟ ਕੀਤਾ। ਵਿਜੀਲੈਂਸ ਨੇ ਬੀਡੀਏ ਦੇ ਅਧਿਕਾਰੀਆਂ ਨੂੰ ਵੀ ਘੇਰੇ ਵਿਚ ਲਿਆ ਜਾ ਰਿਹਾ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੀਡੀਏ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਅਜਿਹਾ ਸੰਭਵ ਹੋਇਆ ਹੋ ਸਕਦਾ ਹੈ।

Exit mobile version