Site icon TheUnmute.com

ਜੰਗਲਾਤ ਵਿਭਾਗ ਘੋਟਾਲਾ ਮਾਮਲੇ ‘ਚ ਵਿਜੀਲੈਂਸ ਵਲੋਂ 16 ਹੋਰ ਜ਼ਿਲ੍ਹਾ ਜੰਗਲਾਤ ਅਫਸਰਾਂ ਨੂੰ ਸੰਮਨ ਜਾਰੀ

District Forest Officers

ਚੰਡੀਗੜ੍ਹ 13 ਜੂਨ 2022: ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਅੱਜ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਜੀਲੈਂਸ ਨੇ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ 16 ਹੋਰ ਡੀਐਫਓਜ਼ (ਜਿਲ੍ਹਾ ਜੰਗਲਾਤ ਅਫਸਰਾਂ) ਨੂੰ ਸੰਮਨ ਜਾਰੀ ਕੀਤੇ ਹਨ।

ਜਿਕਰਯੋਗ ਹੈ ਕਿ 10 ਜੂਨ ਨੂੰ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਅਤੇ ਉਸਦੇ ਦੋਵਾਂ ਓ.ਐਸ.ਡੀਜ਼ ਦੀ ਰਿਮਾਂਡ ‘ਚ 3 ਦਿਨਾਂ ਵਾਧਾ ਕੀਤਾ ਗਿਆ ਸੀ ਜੋ ਕਿ ਅੱਜ ਖਤਮ ਹੋ ਜਾਵੇਗਾ | ਵਿਜੀਲੈਂਸ ਵੱਲੋਂ ਰਿਮਾਂਡ ਵਧਾਉਣ ਦੀ ਮੰਗ ਅਦਾਲਤ ਸਾਹਮਣੇ ਰੱਖੀ ਜਾ ਸਕਦੀ ਹੈ।ਜੰਗਲਾਤ ਵਿਭਾਗ ਦੇ ਘੋਟਾਲੇ ਮਾਮਲੇ ‘ਚ ਅੱਜ 8 ਡੀਐਫਓ ਤੋਂ ਪੁੱਛਗਿੱਛ ਕੀਤੀ ਜਾਵੇਗੀ | ਇਸਦੇ ਨਾਲ ਹੀ ਗਿਲਜੀਆਂ ਖਿਲਾਫ਼ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਵੀ ਸਰਕਾਰ ਦੀ ਰਡਾਰ ‘ਤੇ ਹਨ |

 

Exit mobile version