July 5, 2024 1:09 am
ਬਰਿੰਦਰਮੀਤ ਸਿੰਘ ਪਾਹੜਾ

ਵਿਜੀਲੈਂਸ ਵਲੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੋਂ ਪੁੱਛਗਿੱਛ ਖ਼ਤਮ, ਮੁੜ ਪੇਸ਼ ਹੋਣ ਦੇ ਦਿੱਤੇ ਹੁਕਮ

ਗੁਰਦਾਸਪੁਰ 06 ਦਸੰਬਰ 2022: ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਬਿਊਰੋ ਪੰਜਾਬ ਦੀ ਰਡਾਰ ‘ਤੇ ਹਨ ਅਤੇ ਅੱਜ ਉਨ੍ਹਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪੁੱਛਗਿੱਛ ਦੇ ਲਈ ਵਿਜ਼ੀਲੈਂਸ ਦਫਤਰ ਗੁਰਦਾਸਪੁਰ ਬੁਲਾਇਆ ਗਿਆ, ਜਿੱਥੇ ਵਿਜੀਲੈਂਸ ਵਿਭਾਗ ਦੇ ਐਸਐਸਪੀ ਵਰਿੰਦਰ ਸਿੰਘ ਨੇ ਉਨ੍ਹਾਂ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ |

ਪੁੱਛਗਿਛ ਦੌਰਾਨ ਵਿਜੀਲੈਂਸ ਨੇ ਵਿਧਾਇਕ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਅਤੇ 7 ਦਿਨਾਂ ਬਾਅਦ 14 ਦਸੰਬਰ ਨੂੰ ਫਿਰ ਤੋਂ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ | ਇਸ ਮੌਕੇ ਡੀਐੱਸਪੀ ਵਿਜ਼ੀਲੈਂਸ ਵਲੋਂ ਮਾਰੇ ਗਏ ਸਲੂਟ ਤੇ ਬੋਲਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਡੀਐਸਪੀ ਵਿਜ਼ੀਲੈਂਸ ਨੇ ਬਰਿੰਦਰਮੀਤ ਸਿੰਘ ਪਾਹੜਾ ਨੂੰ ਨਹੀਂ ਵਿਧਾਇਕ ਦੇ ਪ੍ਰੋਟਕੋਲ ਨੂੰ ਸਲੂਟ ਕੀਤਾ ਹੈ ਅਤੇ ਜਿਨ੍ਹਾਂ ਮੀਡਿਆ ਆਧਾਰਿਆਂ ਵਲੋਂ ਇਹ ਖ਼ਬਰ ਚਲਾਈਆ ਹਨ ਉਹ ਉਹਨਾਂ ਚੈਨਲਾਂ ਨੂੰ ਨੋਟਿਸ ਵੀ ਭੇਜਣਗੇ |

ਮੀਡਿਆ ਨਾਲ ਗੱਲਬਾਤ ਕਰਦੇ ਹੋਏ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਕਿਸੇ ਨੇ ਵਿਜੀਲੈਂਸ ਵਿਭਾਗ ਨੂੰ ਕੀਤੀ ਹੈ ਕਿ ਉਹਨਾਂ ਦੇ ਕੋਲ ਆਮਦਨ ਨਾਲੋ ਵੱਧ ਜਾਇਦਾਦ ਹੈ, ਪਰ ਉਹਨਾਂ ਦਾ ਅਕਸ਼ ਬਿਲਕੁਲ ਸਾਫ ਹੈ ਅਤੇ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਵਿਜੀਲੈਂਸ ਵਿਭਾਗ ਦਾ ਪੂਰਾ ਸਹਿਯੋਗ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਉਹਨਾਂ ਦੇ ਭਰਾ, ਪਿਤਾ ਅਤੇ ਚਾਚੇ ਦੇ ਪੁੱਤਰ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋਂ ਵੇਰਵਾ ਮੰਗਿਆ ਗਿਆ ਹੈ |

ਉਨ੍ਹਾਂ ਨੇ ਕਿਹਾ ਕਿ ਵਿਜੀਲੈਸ ਵਲੋਂ ਜੌ ਜਾਇਦਾਦ ਨੂੰ ਲੈ ਕੇ ਪ੍ਰਫਾਰਮੇ ਦਿੱਤੇ ਗਏ ਹਨ ਉਸ 7 ਦਿਨ ਬਾਅਦ ਭਰ ਕੇ ਵਿਜ਼ੀਲੈਂਸ ਨੂੰ ਦਿੱਤੇ ਜਾਣਗੇ | ਉਹਨਾਂ ਇਹ ਵੀ ਦੋਸ਼ ਲਗਾਏ ਕਿ ਵਿਜੀਲੈਂਸ ਵਿਭਾਗ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ ਅਤੇ ਜਾਂਚ ਦੌਰਾਨ ਉਨ੍ਹਾਂ ਦੇ ਪਿਤਾ ਜੌ ਕਿ ਸ਼ੂਗਰ ਦੇ ਮਰੀਜ਼ ਹਨ ਉਹਨਾਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ |

ਦੂਜੇ ਪਾਸੇ ਵਿਜ਼ੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਉਹਨਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ | ਉਨ੍ਹਾਂ ਕਿਹਾ ਕਿ ਅਤੇ 7 ਦਿਨ ਬਾਅਦ ਵਿਧਾਇਕ ਪਾਹੜਾ ਨੂੰ ਫਿਰ ਤੋਂ ਜਾਂਚ ਦੇ ਲਈ ਬੁਲਾਇਆ ਜਾਵੇਗਾ | ਇਸ ਮੌਕੇ ਡੀਐਸਪੀ ਵਿਜ਼ੀਲੈਂਸ ਵੱਲੋਂ ਮਾਰੇ ਗਏ ਸਲੂਟ ‘ਤੇ ਬੋਲਦੇ ਹੋਏ ਕਿਹਾ ਕਿ ਜਦੋਂ ਸਲੂਟ ਮਾਰਿਆ ਗਿਆ ਸੀ , ਉਸ ਵੇਲੇ ਉਹ ਉਥੇ ਮੌਜੂਦ ਨਹੀਂ ਸਨ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾਵੇਗੀ |