July 2, 2024 5:58 pm
DIG Inderbir Singh

ਰਿਸ਼ਵਤ ਮਾਮਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਡੀ.ਆਈ.ਜੀ ਇੰਦਰਬੀਰ ਸਿੰਘ ਨਾਲ ਪੰਜ ਘੰਟੇ ਪੁੱਛਗਿੱਛ

ਤਰਨਤਾਰਨ 22 ਅਗਸਤ 2022: ਪੰਜਾਬ ਪੁਲਿਸ ਵਲੋਂ ਨਸ਼ੇ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਡੀਐੱਸਪੀ ਲਖਬੀਰ ਸਿੰਘ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ | ਜਿਸ ਤੋਂ ਬਾਅਦ ਡੀਐੱਸਪੀ ਲਖਬੀਰ ਸਿੰਘ ਵੱਲੋਂ ਡੀਆਈਜੀ ਇੰਦਰਬੀਰ ਸਿੰਘ (DIG Inderbir Singh) ਦਾ ਨਾਮ ਦਿੱਤਾ ਗਿਆ | ਜਿਸ ਨੂੰ ਲੈ ਕੇ ਅੱਜ ਵਿਸ਼ੇਸ਼ ਟੀਮ ਵੱਲੋਂ ਪੰਜਾਬ ਪੁਲਿਸ ਫਿਰੋਜ਼ਪੁਰ ਦੇ ਡੀਆਈਜੀ ਇੰਦਰਬੀਰ ਸਿੰਘ ਨਾਲ ਅੰਮ੍ਰਿਤਸਰ ਵਿੱਚ ਕਰੀਬ ਪੰਜ ਘੰਟੇ ਪੁੱਛਗਿੱਛ ਕੀਤੀ ਗਈ ਹੈ |

ਇਸਦੇ ਨਾਲ ਹੀ ਡੀਆਈਜੀ ਇੰਦਰਬੀਰ ਸਿੰਘ ਵੱਲੋਂ ਸਪੈਸ਼ਲ ਵਿਜੀਲੈਂਸ ਸਿੱਟ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ | ਉੱਥੇ ਹੀ ਐੱਸਐੱਸਪੀ ਵਿਜੀਲੈਂਸ ਦਾ ਕਹਿਣਾ ਹੈ ਕਿ ਲਗਾਤਾਰ ਹੀ ਡੀਐੱਸਪੀ ਲਖਬੀਰ ਸਿੰਘ ਦੀਆਂ ਤਾਰਾ ਸੀਨੀਅਰ ਅਫ਼ਸਰ ਨਾਲ ਮਿਲਦੀਆਂ ਹੋਈਆਂ ਨਜ਼ਰਾਂ ਆ ਰਹੀਆਂ ਸਨ ਅਤੇ ਇਸੇ ਕਰਕੇ ਹੀ ਡੀਆਈਜੀ ਨੂੰ ਅੱਜ ਆਪਣਾ ਸਪੱਸ਼ਟੀਕਰਨ ਅਤੇ ਪੁੱਛਗਿੱਛ ਲਈ ਸੱਦਿਆ ਗਿਆ ਹੈ |

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਅਸੀਂ ਲਖਬੀਰ ਸਿੰਘ ਦੇ ਬਿਆਨ ਬੇਸ਼ੱਕ ਦਰਜ਼ ਕਰ ਰਿਹਾਂ ਲੇਕਿਨ ਜਿਹੜੇ ਵੀ ਅਧਿਕਾਰੀਆਂ ਦੇ ਨਾਮ ਉਹਨਾਂ ਵੱਲੋਂ ਦਿੱਤੇ ਜਾ ਰਹੇ ਹਨ, ਉਨ੍ਹਾਂ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਡੀਆਈਜੀ ਤੋ ਪਹਿਲਾਂ ਵੀ ਅਸੀਂ ਪੁੱਛਗਿੱਛ ਕੀਤੀ ਸੀ ਅਤੇ ਅੱਜ ਦੂਸਰੀ ਵਾਰ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਡੀਆਈਜੀ ਇੰਦਰਬੀਰ ਦਾ ਕੋਈ ਵੀ ਰੋਲ ਇਸ ਵਿੱਚ ਨਜ਼ਰ ਆਇਆ, ਤਾਂ ਉਸ ਖ਼ਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਇੱਥੇ ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪੰਜਾਬ ਵਿੱਚ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਵਿਜੀਲੈਂਸ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਡੀ ਕਾਮਯਾਬੀ ਉਸ ਵੇਲੇ ਹੱਥ ਆਈ ਸੀ ਜਦੋਂ ਡੀਐੱਸਪੀ ਲਖਬੀਰ ਸਿੰਘ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਡੀਐਸਪੀ ਲਖਬੀਰ ਸਿੰਘ ਵੱਲੋਂ ਹੁਣ ਵੱਡੇ ਅਧਿਕਾਰੀਆਂ ਦਾ ਨਾਮ ਦੱਸ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ | ਉਸੇ ਕੜੀ ਦੇ ਮੱਦੇਨਜ਼ਰ ਅੱਜ ਡੀਆਈਜੀ ਇੰਦਰਬੀਰ ਸਿੰਘ (DIG Inderbir Singh) ਨੂੰ ਵੀ ਸਪੈਸ਼ਲ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਇਹ ਪੁੱਛਗਿੱਛ ਕਰੀਬ ਪੰਜ ਘੰਟੇ ਚੱਲੀ | ਹੁਣ ਵੇਖਣਾ ਹੋਵੇਗਾ ਕਿ ਹੋਰ ਕਿਹੜੇ ਕਿਹੜੇ ਪੁਲਸ ਅਧਿਕਾਰੀ ਇਸ ਵਿੱਚ ਸ਼ਮੂਲੀਅਤ ਨਜ਼ਰ ਆਉਂਦੀ ਹੈ |