Site icon TheUnmute.com

ਵਿਧਾਨ ਸਭਾ ਚੋਣਾਂ 2022: ਜਿਲ੍ਹੇ ਵਿੱਚ 55 ਨਾਮਜ਼ਦਗੀਆ ਹੋਈਆਂ ਦਾਖਲ

55 ਨਾਮਜ਼ਦਗੀਆ

ਐਸ.ਏ.ਐਸ ਨਗਰ 01 ਫਰਵਰੀ 2022: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਨਾਮਜਦਗੀ ਪੱਤਰ ਭਰਨ ਦੇ ਆਖਰੀ ਦਿਨ ਤੱਕ ਜ਼ਿਲ੍ਹੇ ਅੰਦਰ ਕੁੱਲ 55 ਨਾਮਜ਼ਦਗੀਆਂ ਦਾਖਲ ਹੋਈਆ ਹਨ । ਜਿਸ ਵਿੱਚ ਵਿਧਾਨ ਸਭਾ ਹਲਕਾ 52 ਖਰੜ ਤੋਂ 23, ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ 13 ਨਾਮਜ਼ਦਗੀਆਂ ਅਤੇ ਵਿਧਾਨ ਸਭਾ ਹਲਕਾ 112 ਡੇਰਾਬਸੀ ਤੋਂ 19 ਨਾਮਜਦਗੀਆਂ ਦਾਖਲ ਹੋਈਆ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 52 ਖਰੜ ਤੋਂ ਕੁੱਲ 23 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਰਣਜੀਤ ਸਿੰਘ ਗਿੱਲ(ਸ੍ਰੋਮਣੀ ਅਕਾਲੀ ਦਲ), ਪਰਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) , ਮਨਵੀਰ ਸਿੰਘ (ਅਜ਼ਾਦ), ਸਚਿਨ ਸ਼ਰਮਾ (ਅਜ਼ਾਦ), ਕਪਿਲ ਦੇਵ ਸ਼ਰਮਾ (ਅਜ਼ਾਦ), ਅਮਨਦੀਪ ਪ੍ਰਜਾਪਤੀ (ਸਮਾਜ ਅਧਿਕਾਰ ਕਲਿਆਣ ਪਾਰਟੀ), ਗਗਨਦੀਪ ਕੌਰ (ਆਪ), ਸਰਬਜੋਤ ਕੌਰ(ਆਪ), ਰੁਪਿੰਦਰ ਕੌਰ(ਪੰਜਾਬ ਨੈਸ਼ਨਲ ਪਾਰਟੀ), ਬਲਜੀਤ ਸਿੰਘ ਲਾਡੀ (ਅਜ਼ਾਦ), ਕੁਲਵੀਰ ਸਿੰਘ ਬਿਸ਼ਟ(ਅਜ਼ਾਦ), ਲਖਵੀਰ ਸਿੰਘ (ਸ੍ਰੋਮਣੀ ਅਕਾਲੀ ਦਲ(ਅਮ੍ਰਿਤਸਰ)), ਕੁਲਵਿੰਦਰ ਸਿੰਘ(ਅਜ਼ਾਦ), ਮੋਹਨ ਸਿੰਘ (ਅਜ਼ਾਦ), ਵਿਜੈ ਸ਼ਰਮਾ ਟਿੰਕੂ (ਇੰਡੀਅਨ ਨੈਸ਼ਨਲ ਕਾਂਗਰਸ), ਕੂਸਮ ਸ਼ਰਮਾ (ਇੰਡੀਅਨ ਨੈਸ਼ਨਲ ਕਾਂਗਰਸ), ਜਸਵਿੰਦਰ ਸਿੰਘ (ਅਜ਼ਾਦ), ਪਰਮਦੀਪ ਸਿੰਘ (ਅਜ਼ਾਦ), ਰਵੀਨਾ(ਅਜ਼ਾਦ), ਕਮਲਦੀਪ ਸਿੰਘ (ਬੀ.ਜੇ.ਪੀ.), ਜਸਵੀਰ ਚੰਦਰ (ਅਜ਼ਾਦ), ਸੁਨੈਨਾ(ਅਜ਼ਾਦ) ਅਤੇ ਭੁਪਿੰਦਰ ਸਿੰਘ (ਸਮਾਜਵਾਦੀ ਪਾਰਟੀ) ਨੇ ਉਮੀਦਵਾਰ ਵਜ਼ੋ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ।

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ ਕੁੱਲ 13 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਬਲਬੀਰ ਸਿੰਘ ਸਿੱਧੂ (ਇੰਡੀਅਨ ਨੈਸ਼ਨਲ ਕਾਂਗਰਸ), ਕੰਵਰਬੀਰ ਸਿੰਘ ਸਿੱਧੂ (ਇੰਡੀਅਨ ਨੈਸ਼ਨਲ ਕਾਂਗਰਸ),ਕੁਲਵੰਤ ਸਿੰਘ(ਆਮ ਆਦਮੀ ਪਾਰਟੀ),ਸੰਨੀ ਸਿੰਘ (ਆਮ ਆਦਮੀ ਪਾਰਟੀ), ਰਵਨੀਤ ਸਿੰਘ ਬਰਾੜ(ਅਜ਼ਾਦ),ਮਨੀਕਸ਼ਾ( ਸਮਾਜ ਅਧਿਕਾਰ ਕਲਿਆਣ ਪਾਰਟੀ), ਸ਼ਿੰਦਰਪਾਲ ਸਿੰਘ (ਪੰਜਾਬ ਨੈਸ਼ਨਲ ਪਾਰਟੀ), ਹਰਸਿਮਰਨ ਸਿੰਘ (ਅਜ਼ਾਦ), ਪਰਮਿੰਦਰ ਸਿੰਘ ਬੈਦਵਾਣ (ਸ੍ਰੋਮਣੀ ਅਕਾਲੀ ਦਲ), ਹਰਜਿੰਦਰ ਕੌਰ ਬੈਦਵਾਣ (ਸ੍ਰੋਮਣੀ ਅਕਾਲੀ ਦਲ),ਬਲਵਿੰਦਰ ਕੌਰ(ਸ੍ਰੋਮਣੀ ਅਕਾਲੀ ਦਲ(ਅਮ੍ਰਿਤਸਰ)),ਸੰਜੀਵ ਵਿਸ਼ਸਟ (ਭਾਰਤੀ ਜਨਤਾ ਪਾਰਟੀ) ਅਤੇ ਪੂਜਾ (ਭਾਰਤੀ ਜਨਤਾ ਪਾਰਟੀ) ਨੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ।

ਉਨ੍ਹਾਂ ਦੱਸਿਆ ਵਿਧਾਨ ਸਭਾ ਹਲਕਾ 112 ਡੇਰਾਬਸੀ ਤੋਂ ਕੁੱਲ 19 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਕੁਲਜੀਤ ਸਿੰਘ (ਆਮ ਆਦਮੀ ਪਾਰਟੀ), ਪਰਮਜੀਤ ਸਿੰਘ (ਆਮ ਆਦਮੀ ਪਾਰਟੀ), ਨਰਿੰਦਰ ਕੁਮਾਰ ਸ਼ਰਮਾ (ਸ਼੍ਰੋਮਣੀ ਅਕਾਲੀ ਦਲ), ਬਬੀਤਾ ਸ਼ਰਮਾ (ਸ਼੍ਰੋਮਣੀ ਅਕਾਲੀ ਦਲ), ਸੰਜੀਵ ਖੰਨਾ (ਬੀ.ਜੇ.ਪੀ.), ਰੇਨੂੰ ਖੰਨਾ (ਬੀ.ਜੇ.ਪੀ.),ਯੋਗ ਰਾਜ ਸਹੋਤਾ (ਰਾਈਟ ਟੂ ਰੀਕਾਲ) ,ਦੀਪਇੰਦਰ ਢਿੱਲੋ (ਇੰਡੀਅਨ ਨੈਸ਼ਨਲ ਕਾਂਗਰਸ), ਰੁਪਿੰਦਰ ਕੌਰ ਢਿੱਲੋ (ਇੰਡੀਅਨ ਨੈਸ਼ਨਲ ਕਾਂਗਰਸ),ਰਾਜ ਕੁਮਾਰ (ਆਜ਼ਾਦ), ਸਰਬਜੀਤ ਸਿੰਘ(ਰੀਪਬਲੀਕਨ ਪਾਰਟੀ ਇੰਡੀਆ(ਅਠਲਾਵੇ),ਸ਼ਿਵ ਕੁਮਾਰ ਮਨਵਾਨੀ(ਅਜ਼ਾਦ), ਪਰਮਵੀਰ ਸਿੰਘ (ਅਜ਼ਾਦ), ਅਵਤਾਰ ਸਿੰਘ(ਅਜ਼ਾਦ), ਬਲਜਿੰਦਰ ਸਿੰਘ(ਅਜ਼ਾਦ),ਦਵਿੰਦਰ ਸਿੰਘ (ਅਜ਼ਾਦ) ਅਤੇ ਕਰਮ ਸਿੰਘ (ਅਜ਼ਾਦ) ਨੇ ਉਮੀਦਵਾਰ ਵੱਜੋ ਨਾਮਜ਼ਦਗੀ ਪੱਤਰ ਦਾਖਲ਼ ਕਰਵਾਏ ਹਨ।

Exit mobile version