July 4, 2024 11:57 pm
Ukraine

ਯੂਕਰੇਨ ਤੋਂ ਕੁੜੀਆਂ ਨੇ ਸਾਂਝੀ ਕੀਤੀ ਵੀਡੀਓ,ਕਿਹਾ ਅਸੀਂ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਦਾ, ਅਸੀਂ ਪਾਣੀ ਵੀ ਇੱਕ-ਇੱਕ ਘੁੱਟ ਕਰ ਪੀ ਰਹੇ ਹਾਂ

ਯੂਕਰੇਨ (Ukraine0 ਤੋਂ ਕੁੜੀਆਂ ਵਲੋ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਵੀਡੀਓ ‘ਚ ਗੱਲ ਕਰਦਿਆਂ ਕੁੜੀਆਂ ਨੇ ਕਿਹਾ ਕਿ ਉਹ ਪੰਜਾਬ ਦੀਆਂ ਰਹਿਣ ਵਾਲੀਆਂ ਹਨ ਅਤੇ ਖਾਰਕੀਵ ਸ਼ਹਿਰ ‘ਚ ਰਹਿ ਰਹੀਆਂ ਸੀ। ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਆਪਣੀ ਵਿਥਿਆ ਕੁਝ ਇਸ ਤਰ੍ਹਾਂ ਬਿਆਨ ਕੀਤੀ:-

“ਕੱਲ੍ਹ ਸਾਨੂੰ ਖਾਰਕੀਵ (Kharkiv) ਖਾਲ੍ਹੀ ਕਰਨ ਲਈ ਕਿਹਾ ਗਿਆ। ਖਾਰਕੀਵ ਤੋਂ ਨਿਕਲ 8 ਕਿਲੋਮੀਟਰ ਚੱਲ ਕੇ ਅਸੀਂ ਸਟੇਸ਼ਨ ‘ਤੇ ਪਹੁੰਚੀਆਂ। ਉੱਥੇ ਦੋ ਟਰੇਨ ਸਨ ਪਰ ਯੂਕਰੇਨੀ (Ukraine)ਲੋਕਾਂ ਨੇ ਸਾਨੂੰ ਬਿਲਕੁਲ ਵੀ ਉਨ੍ਹਾਂ ਟਰੇਨਾਂ ‘ਚ ਚੜ੍ਹਨ ਨਹੀਂ ਦਿੱਤਾ। ਉੱਥੇ ਹਾਲਾਤ ਬਹੁਤ ਖਰਾਬ ਸੀ, ਬੰਬਾਰੀ ਹੋ ਰਹੀ ਸੀ, ਹਾਲਾਤ ਬਹੁਤ ਮਾੜੇ ਸਨ।

ਫਿਰ ਅਸੀਂ ਮੁੜ ਬੰਕਰ ‘ਚ ਗਏ ਤਾਂ ਅੰਬੈਸੀ ਨੇ ਐਡਵਾਇਜ਼ਾਰੀ ਕੀਤੀ ਕਿ ਖਾਰਕੀਵ ਤੋਂ ਨਿਕਲੋ ਤੇ ਸਾਡੇ ਏਜੰਡ ਨੇ ਸਾਨੂੰ ਪਿਸੋਚਿਨ ਆਉਣ ਲਈ ਕਿਹਾ ਜੋ ਕਿ ਉਥੋਂ 15 ਕਿਲੋਮੀਟਰ ਦੂਰ ਸੀ।

ਅਸੀਂ ਤੁਰ ਕੇ ਹਨੇਰੇ ‘ਚ ਇੱਥੇ ਪਹੁੰਚੇ। ਅਸੀਂ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਦਾ, ਇਥੋਂ ਤੱਕ ਅਸੀਂ ਪਾਣੀ ਵੀ ਇੱਕ-ਇੱਕ ਘੁੱਟ ਕਰ ਕੇ ਪੀ ਰਹੇ ਹਾਂ ਤਾਂ ਜੋ ਸਟੋਰ ਕਰ ਸਕੀਏ। ਅਸੀਂ ਇੱਥੇ ਪਹੁੰਚੇ ਤਾਂ ਹਾਂ ਪਰ ਅਸੀਂ ਸੁਰੱਖਿਅਤ ਨਹੀਂ ਹਾਂ, ਪਤਾ ਨਹੀਂ ਕਿਹੜੇ ਵੇਲੇ ਇੱਥੇ ਬੰਬਾਰੀ ਸ਼ੁਰੂ ਹੋ ਜਾਵੇ।

ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਨੇੜਲੇ ਬਾਰਡਰ ਤੋਂ ਕੱਡਿਆ ਜਾਵੇ, ਇੱਥੇ ਹਜ਼ਾਰ ਤੋਂ ਵੱਧ ਬੱਚੇ ਫਸੇ ਹੋਏ ਹਨ, ਕਈਆਂ ਦੀ ਤਬੀਅਤ ਖ਼ਰਾਬ ਹੈ, ਕਈਆਂ ਨੂੰ ਸੱਟਾਂ ਲੱਗੀਆਂ ਹੋਈਆਂ ਹਨ।

ਬੱਚੇ ਬਹੁਤ ਪੈਦਲ ਤੁਰ ਕੇ ਆਏ ਹਨ ਅਤੇ ਉਹ ਬਹੁਤ ਥੱਕੇ ਹੋਏ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਭਾਰਤ ਹੀ ਲਿਆਂਦਾ ਜਾਵੇ ਪਰ ਘੱਟੋ-ਘੱਟ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾਵੇ, ਬੇਸ਼ੱਕ ਉੱਥੋਂ ਬਾਅਦ ਵਿੱਚ ਹੀ ਭਾਰਤ ਜਾਈਏ ਪਰ ਅਸੀਂ ਯੂਕਰੇਨ ਤੋਂ ਨਿਕਲਨਾ ਚਾਹੁੰਦੇ ਹਾਂ।

ਬੰਬਾਰੀ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਬੇਹੱਦ ਡਰ ਗਏ ਹਾਂ। ਸਾਨੂੰ ਕਿਹਾ ਤਾਂ ਜਾ ਰਿਹਾ ਹੈ ਕਿ ਪੋਲੈਂਡ ਬਾਰਡਰ (Poland border,)ਪਹੁੰਚੋ ਪਰ ਇੱਥੋਂ ਪੋਲੈਂਡ (Poland) ਬਾਰਡਰ ਬਹੁਤ ਦੂਰ ਹੈ।”