Site icon TheUnmute.com

ASI ਵੱਲੋਂ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ?

ASI

ਚੰਡੀਗੜ੍ਹ, 12 ਅਗਸਤ 2024: ਭੋਗਪੁਰ ਥਾਣੇ ਦੇ ਏਐਸਆਈ (ASI)  ਵੱਲੋਂ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ | ਦੂਜੇ ਪਾਸੇ ਪੀੜਤ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ ਅਤੇ ਕੁੱਟਮਾਰ ਦੇ ਦੋਸ਼ ਲਗਾ ਰਹੇ ਹਨ।

ਇਆ ਬਾਰੇ ਐਸਐਚਓ ਸਿਕੰਦਰ ਸਿੰਘ ਬਿਰਕ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਏ.ਐਸ.ਆਈ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਭੋਗਪੁਰ ਵਿਖੇ ਨਾਕੇ ‘ਤੇ ਖੜ੍ਹੇ ਸਨ | ਇੱਕ ਬੀਬੀ ਮੁਲਾਜ਼ਮ ਵੀ ਤਾਇਨਾਤ ਸੀ। ਇਸ ਦੌਰਾਨ ਬਾਈਕ ‘ਤੇ 3 ਨੌਜਵਾਨ ਆਏ, ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਭੱਜ ਗਏ। ਇਸ ਦੌਰਾਨ ਏ.ਐਸ.ਆਈ ਜਸਵਿੰਦਰ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਫੜ ਲਿਆ ਤਾਂ ਉਕਤ ਨੌਜਵਾਨ ਲੜਨ ਲੱਗ ਪਏ। ਇਸ ਲਈ ASI ਨੂੰ ਹੱਥ ਚੁੱਕਣਾ ਪਿਆ |

ਪੁਲਿਸ ਆਪਣੇ ਆਪ ਨੂੰ ਬੇਕਸੂਰ ਦੱਸ ਰਹੀ ਹੈ | ਦੋਸ਼ ਹੈ ਕਿ ਬਾਅਦ ‘ਚ ਪੁਲਿਸ ਨੇ ਆਪਣੀ ਕਹਾਣੀ ਮੁਤਾਬਕ ਰਾਜ਼ੀਨਾਮਾ ਵੀ ,ਲਿਖਵਾ ਲਿਆ । ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਵੀਡੀਓ ਬਹੁਤ ਦਰਦਨਾਕ ਹੈ। ਨੌਜਵਾਨ ਅਤੇ ਏਐਸਆਈ ਦਾ ਵੀ ਕਸੂਰ ਸੀ। ਜਦੋਂ ਅਜਿਹੇ ਵੀਡੀਓ ਵਾਇਰਲ ਹੁੰਦੇ ਹਨ ਤਾਂ ਲੋਕਾਂ ਨੂੰ ਗਲਤ ਸੰਦੇਸ਼ ਜਾਂਦਾ ਹੈ। ਇਸ ਲਈ ਡੀਐਸਪੀ ਆਦਮਪੁਰ ਸੁਮਿਤ ਸੂਦ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਪੀੜਤ ਨੌਜਵਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਏਐਸਆਈ ਨੇ ਉਨ੍ਹਾਂ ਨੂੰ ਬਿਨਾਂ ਕਾਰਨ ਕੁੱਟਿਆ ਹੈ। ਕਪੂਰਥਲਾ ਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਇਕ ਪਾਰਟੀ ਤੋਂ ਘਰ ਜਾ ਰਿਹਾ ਸੀ। ਰਸਤੇ ‘ਚ ਕੋਈ ਨਾਕਾਬੰਦੀ ਨਹੀਂ ਸੀ। ਪਿੱਛੇ ਤੋਂ ਆਏ ਏਐਸਆਈ ਨੇ ਉਸ ਨੂੰ ਲੱਤ ਮਾਰ ਕੇ ਬਾਈਕ ਤੋਂ ਹੇਠਾਂ ਸੁੱਟ ਦਿੱਤਾ। ਉਨ੍ਹਾਂ ਨੇ ਮੇਰੇ ਦੋ ਦੋਸਤਾਂ ਨੂੰ ਵੀ ਕੁੱਟਿਆ, ਪਰ ਤੀਜੇ ਨੂੰ ਕੁਝ ਨਹੀਂ ਕਿਹਾ।

ਪੀੜਤ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਏ.ਐਸ.ਆਈ (ASI) ਘਰ ਆ ਗਿਆ ਅਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗਾ। ਪੀੜਤ ਨੇ ਦੋਸ਼ ਲਾਇਆ ਹੈ ਕਿ ਦਬਾਅ ਹੇਠ ਏ.ਐਸ.ਆਈ ਨੇ ਰਾਜ਼ੀਨਾਮੇ ‘ਤੇ ਜ਼ਬਰਦਸਤੀ ਦਸਤਖਤ ਕਰਵਾ ਦਿੱਤੇ ਹਨ। ਉਕਤ ਪੁਲਿਸ ਮੁਲਾਜਮ ਪਹਿਲਾਂ ਹੀ ਰਾਜ਼ੀਨਾਮਾ ਲਿਖ ਕੇ ਲਿਆਇਆ ਸੀ। ਬਿਨਾਂ ਪੜ੍ਹੇ ਘਰੋਂ ਦਸਤਖ਼ਤ ਕਰਵਾ ਲਏ।

Exit mobile version