Commonwealth Games 2026

ਆਸਟ੍ਰੇਲੀਆ ਦੇ ਵਿਕਟੋਰੀਆ ਨੂੰ ਮਿਲੀ ਰਾਸ਼ਟਰਮੰਡਲ ਖੇਡਾਂ 2026 ਦੀ ਮੇਜ਼ਬਾਨੀ

ਚੰਡੀਗੜ੍ਹ 13 ਅਪ੍ਰੈਲ 2022: ਰਾਸ਼ਟਰਮੰਡਲ ਖੇਡਾਂ 2026 ਦੀ ਖੇਡਾਂ (Commonwealth Games 2026)  ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੁਆਰਾ ਕੀਤੀ ਜਾਵੇਗੀ । ਰਾਸ਼ਟਰਮੰਡਲ ਖੇਡਾਂ ਮਾਰਚ 2026 ਵਿਚ ਵੱਖ-ਵੱਖ ਸ਼ਹਿਰਾਂ ਤੇ ਖੇਤਰੀ ਕੇਂਦਰਾਂ ਵਿਚ ਕਰਵਾਈਆਂ ਜਾਣਗੀਆਂ ਜਿਸ ਵਿਚ ਮੈਲਬੌਰਨ, ਜੀਲੋਂਗ, ਬੇਂਡਿਗੋ, ਬੇਲਾਰਟ ਤੇ ਜਿਪਸਲੈਂਡ ਸ਼ਾਮਲ ਹਨ। ਇਨ੍ਹਾਂ ਸਾਰੇ ਸ਼ਹਿਰਾਂ ਵਿਚ ਵੱਖ ਖੇਡ ਪਿੰਡ ਹੋਵੇਗਾ। ਉਦਘਾਟਨੀ ਸਮਾਗਮ ਇਕ ਲੱਖ ਦੀ ਸਮਰੱਥਾ ਵਾਲੇ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮਸੀਜੀ) ‘ਤੇ ਹੋਵੇਗਾ।

ਰਾਸ਼ਟਰਮੰਡਲ ਖੇਡਾਂ 2026 ਦੀ ਖੇਡਾਂ (Commonwealth Games 2026) ਖੇਡ ਮਹਾਸੰਘ (ਸੀਜੀਐੱਫ) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਸੀਜੀਐੱਫ, ਰਾਸ਼ਟਰਮੰਡਲ ਖੇਡ ਆਸਟ੍ਰੇਲੀਆ ਤੇ ਵਿਕਟੋਰੀਆ ਵਿਚਾਲੇ ਵਿਸਥਾਰਤ ਗੱਲਬਾਤ ਦਾ ਦੌਰ ਚੱਲੇਗਾ। ਸ਼ੁਰੂਆਤ ਵਿਚ ਟੀ-20 ਕ੍ਰਿਕਟ ਸਮੇਤ 16 ਖੇਡਾਂ ਨੂੰ ਇਨ੍ਹਾਂ ਖੇਡਾਂ ਲਈ ਚੁਣਿਆ ਗਿਆ ਹੈ ਤੇ ਇਸੇ ਸਾਲ ਹੋਰ ਖੇਡਾਂ ਨੂੰ ਵੀ ਇਸ ਸੂਚੀ ਵਿਚ ਜੋੜਿਆ ਜਾਵੇਗਾ। ਸ਼ੁਰੂਆਤੀ ਸੂਚੀ ਵਿਚ ਹਾਲਾਂਕਿ ਨਿਸ਼ਾਨੇਬਾਜ਼ੀ ਤੇ ਕੁਸ਼ਤੀ ਵਰਗੀਆਂ ਖੇਡਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਹੀ ਖੇਡਾਂ ਵਿਚ ਭਾਰਤ ਨੇ ਪਿਛਲੇ ਕੁਝ ਸੈਸ਼ਨਾਂ ਵਿਚ ਕਾਫੀ ਮੈਡਲ ਜਿੱਤੇ ਹਨ। ਤੀਰਅੰਦਾਜ਼ੀ ਨੂੰ ਵੀ ਇਸ ਸੂਚੀ ਵਿਚ ਥਾਂ ਨਹੀਂ ਮਿਲੀ ਹੈ।

ਜਿਕਰਯੋਗ ਹੈ ਕਿ ਆਸਟ੍ਰੇਲੀਆ ਪੰਜ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਵਿਕਟੋਰੀਆ ਦੇ ਮੈਲਬੌਰਨ ਨੂੰ 2006 ਖੇਡਾਂ ਨੂੰ ਕਰਵਾਉਣ ਦਾ ਮੌਕਾ ਮਿਲਿਆ ਸੀ। ਆਸਟ੍ਰੇਲੀਆ ਤੋਂ ਇਲਾਵਾ 1938 ਵਿਚ ਸਿਡਨੀ, 1962 ਵਿਚ ਪਰਥ, 1982 ਵਿਚ ਬਿ੍ਸਬੇਨ ਤੇ 2018 ਵਿਚ ਗੋਲਡ ਕੋਸਟ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ। ਵਿਕਟੋਰੀਆ ਨੇ 2004 ਵਿਚ ਬੇਂਡਿਗੋ ਵਿਚ ਰਾਸ਼ਟਰਮੰਡਲ ਯੁਵਾ ਖੇਡਾਂ ਵੀ ਕਰਵਾਈਆਂ ਸਨ।

ਆਸਟ੍ਰੇਲੀਆ ਵਿਚ 2026 ਵਿਚ ਹੋਣ ਵਾਲੀਆਂ ਖੇਡਾਂ ਇਸ ਮਲਟੀ ਸਪੋਰਟਸ ਚੈਂਪੀਅਨਸ਼ਿਪ ਦਾ 23ਵਾਂ ਸੈਸ਼ਨ ਹੋਵੇਗਾ। ਪਹਿਲੀਆਂ ਖੇਡਾਂ 1930 ਵਿਚ ਕੈਨੇਡਾ ਦੇ ਹੈਮਿਲਟਨ ਵਿਚ ਕਰਵਾਈਆਂ ਗਈਆਂ ਸਨ। ਵਿਕਟੋਰੀਆ ਕੋਲ ਕਈ ਵੱਡੀਆਂ ਵਿਸ਼ਵ ਪੱਧਰੀ ਖੇਡ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਦਾ ਤਜਰਬਾ ਹੈ ਜਿਸ ਵਿਚ ਆਸਟ੍ਰੇਲੀਅਨ ਓਪਨ ਟੈਨਿਸ ਗਰੈਂਡ ਸਲੈਮ, ਮੈਲਬੌਰਨ ਫਾਰਮੂਲਾ ਵਨ ਗ੍ਾਂ. ਪਿ੍ਰ. ਤੇ ਮੈਲਬੌਰਨ ਕੱਪ ਸ਼ਾਮਲ ਹਨ। ਸੂਬਾ ਰੈਗੂਲਰ ਤੌਰ ‘ਤੇ ਕ੍ਰਿਕਟ, ਗੋਲਫ ਤੇ ਆਸਟ੍ਰੇਲੀਆ ਰੂਲਜ਼ ਫੁੱਟਬਾਲ ਦੀਆਂ ਏਲੀਟ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕਰਦਾ ਹੈ।

Scroll to Top