July 4, 2024 4:38 am
Vikram Gokhale

ਬਾਲੀਵੁੱਡ ਤੇ ਟੀਵੀ ਦੇ ਦਿੱਗਜ ਅਦਾਕਾਰ ਵਿਕਰਮ ਗੋਖਲੇ ਪੂਰੇ ਹੋ ਗਏ

ਚੰਡੀਗੜ੍ਹ 26 ਨਵੰਬਰ 2022: ਬਾਲੀਵੁੱਡ ਅਤੇ ਟੀਵੀ ਦੇ ਦਿੱਗਜ ਅਦਾਕਾਰ ਵਿਕਰਮ ਗੋਖਲੇ (Vikram Gokhale) ਦਾ ਦਿਹਾਂਤ ਹੋ ਗਿਆ ਹੈ। ਵਿਕਰਮ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਵਿਕਰਮ ਆਪਣੇ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ।

ਬਾਲੀਵੁੱਡ ਅਤੇ ਛੋਟੇ ਪਰਦੇ ਤੋਂ ਇਲਾਵਾ ਵਿਕਰਮ ਨੇ ਮਰਾਠੀ ਥੀਏਟਰ ਲਈ ਵੀ ਨਾਂ ਖੱਟਿਆ । ਵਿਕਰਮ ਦੇ ਪਿਤਾ ਚੰਦਰਕਾਂਤ ਗੋਖਲੇ ਵੀ ਮਰਾਠੀ ਥੀਏਟਰ ਅਤੇ ਫਿਲਮਾਂ ਵਿੱਚ ਇੱਕ ਅਭਿਨੇਤਾ ਸਨ। ਉਸਦੀ ਪੜਦਾਦੀ ਦੁਰਗਾਬਾਈ ਕਾਮਤ ਨੂੰ ਭਾਰਤੀ ਫਿਲਮਾਂ ਦੀ ਪਹਿਲੀ ਅਭਿਨੇਤਰੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਦਾਦੀ ਕਮਲਾਬਾਈ ਗੋਖਲੇ ਵੀ ਫਿਲਮਾਂ ਨਾਲ ਸਬੰਧਤ ਸਨ। ਉਸਨੇ ਭਾਰਤੀ ਸਿਨੇਮਾ ਦੀ ਪਹਿਲੀ ਬਾਲ ਕਲਾਕਾਰ ਵਜੋਂ ਕੰਮ ਕੀਤਾ।

ਵਿਕਰਮ ਗੋਖਲੇ ਨੇ ਕਈ ਫਿਲਮਾਂ ‘ਚ ਕੰਮ ਕੀਤਾ। ਘੱਟ ਸਕਰੀਨ ਟਾਈਮ ‘ਚ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ। ਆਪਣੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸਫਰ ਦੀ ਸ਼ੁਰੂਆਤ ਸਾਲ 1971 ‘ਚ ਰਿਲੀਜ਼ ਹੋਈ ਫਿਲਮ ‘ਪਰਵਾਨਾ’ ਨਾਲ ਕੀਤੀ ਸੀ। ਸਵਰਗ ਨਰਕ, ਇਨਸਾਫ, ਅਗਨੀਪਥ, ਖੁਦਾ ਗਵਾਹ, ਅਧਰਮ, ਤੜੀਪਾਰ, ਅੰਦੋਲਨ, ਹਮ ਦਿਲ ਦੇ ਚੁਕੇ ਸਨਮ, ਭੂਲ ਭੁਲਾਈਆ, ਦੇ ਦਨਾ ਦਨ, ਬੈਂਗ ਬੈਂਗ, ਅਯਾਰੀ, ਹਿਚਕੀ ਅਤੇ ਮਿਸ਼ਨ ਮੰਗਲ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਸਲਾਹਿਆ ਗਿਆ ਸੀ।