ਚੰਡੀਗ੍ਹੜ 12 ਨਵੰਬਰ 2022: ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਵੈਂਕੀ ਰਾਮਾਕ੍ਰਿਸ਼ਨਨ (Venki Ramakrishnan) ਨੂੰ ਬ੍ਰਿਟੇਨ ਦੇ ‘ਆਰਡਰ ਆਫ ਮੈਰਿਟ’ (Order of Merit) ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਕਿੰਗ ਚਾਰਲਸ ਤੀਜੇ ਨੇ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਦਿੱਤਾ ਹੈ। ਪ੍ਰੋਫੈਸਰ ਵੈਂਕੀ ਰਾਮਕ੍ਰਿਸ਼ਨਨ ਭਾਰਤੀ ਮੂਲ ਦੇ ਹਨ।
ਮਹਾਰਾਣੀ ਐਲਿਜ਼ਾਬੈਥ II ਦੁਆਰਾ ਸਤੰਬਰ ਵਿੱਚ ਆਪਣੀ ਮੌਤ ਤੋਂ ਪਹਿਲਾਂ ਇੱਕ ਇਤਿਹਾਸਕ ਆਦੇਸ਼ ਵਿੱਚ ਜ਼ਿਕਰ ਕੀਤੇ ਛੇ ਵਿਅਕਤੀਆਂ ਵਿੱਚੋਂ ਇੱਕ ਹਨ। ਇਹ ਵਿਸ਼ੇਸ਼ ਸਨਮਾਨ ਬ੍ਰਿਟੇਨ ਦੀ ਮਹਾਰਾਣੀ ਜਾਂ ਮਹਾਰਾਜਾ ਵੱਲੋਂ ਦਿੱਤਾ ਜਾਂਦਾ ਹੈ।
ਪ੍ਰੋਫੈਸਰ ਵੈਂਕੀ ਰਾਮਕ੍ਰਿਸ਼ਨਨ ਕੌਣ ਹਨ ?
ਰਾਮਕ੍ਰਿਸ਼ਨ ਦਾ ਜਨਮ ਦੱਖਣੀ ਭਾਰਤੀ ਰਾਜ ਤਾਮਿਲਨਾਡੂ ਵਿੱਚ ਚਿਦੰਬਰਮ ਵਿੱਚ ਹੋਇਆ ਸੀ। ਉਨ੍ਹਾਂ ਨੇ ਬ੍ਰਿਟੇਨ ਜਾਣ ਤੋਂ ਪਹਿਲਾਂ ਅਮਰੀਕਾ ਵਿੱਚ ਵਿਗਿਆਨ ਦੀ ਪੜ੍ਹਾਈ ਕੀਤੀ। ਰਾਮਕ੍ਰਿਸ਼ਨਨ ਨੂੰ 2009 ਵਿੱਚ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਕਿੰਗ ਐਡਵਰਡ VII ਦੁਆਰਾ 1902 ਵਿੱਚ ਆਰਡਰ ਆਫ਼ ਮੈਰਿਟ ਅਵਾਰਡ ਦੀ ਸਥਾਪਨਾ ਕੀਤੀ ਗਈ ਸੀ। ਇਹ ਮਹਾਰਾਜਾ ਜਾਂ ਰਾਣੀ ਦੁਆਰਾ ਹਥਿਆਰਬੰਦ ਸੈਨਾਵਾਂ, ਵਿਗਿਆਨ, ਕਲਾ ਅਤੇ ਸਾਹਿਤ, ਸੱਭਿਆਚਾਰ ਆਦਿ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾਂਦਾ ਹੈ।