Site icon TheUnmute.com

PU ਚੰਡੀਗੜ੍ਹ ਦੀ ਸਾਲਾਨਾ ਕਨਵੋਕੇਸ਼ਨ ‘ਚ ਵੈਂਕਈਆ ਨਾਇਡੂ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

PU Chandigarh

ਚੰਡੀਗੜ੍ਹ 06 ਅਪ੍ਰੈਲ 2022: ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (PU Chandigarh) ਦੀ 69ਵੀਂ ਸਾਲਾਨਾ ਕਨਵੋਕੇਸ਼ਨ 6 ਮਈ ਨੂੰ ਹੋਣ ਜਾ ਰਹੀ ਹੈ | ਜੋ ਕਿ ਵਿਦਿਆਰਥੀ ਲਈ ਵੱਡੀ ਖੁਸ਼ਖਬਰੀ ਹੈ। ​​ਸੂਤਰਾਂ ਅਨੁਸਾਰ ਦੇਸ਼ ਦੇ ਉਪ ਰਾਸ਼ਟਰਪਤੀ ਤੇ ਪੀਯੂ ਦੇ ਚਾਂਸਲਰ ਐਮ ਵੈਂਕਈਆ ਨਾਇਡੂ ਕਨਵੋਕੇਸ਼ਨ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸੰਬੰਧੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਪ੍ਰੋਗਰਾਮ ਸੰਬੰਧੀ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਨਵੋਕੇਸ਼ਨ ‘ਚ ਸਿਰਫ਼ ਪਿਛਲੇ ਦੋ ਸੈਸ਼ਨਾਂ ਜਾਂ 2020-21 ਦੇ ਵਿਦਿਆਰਥੀਆਂ ਨੂੰ ਹੀ ਡਿਗਰੀ ਮਿਲੇਗੀ, ਇਹ ਅਜੇ ਤੈਅ ਨਹੀਂ ਹੈ। ਸੂਤਰਾਂ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ‘ਤੇ ਕਨਵੋਕੇਸ਼ਨ ‘ਚ ਪੀ.ਐੱਚ.ਡੀ., ਗੋਲਡ ਮੈਡਲ ਤੇ ਕਨਵੋਕੇਸ਼ਨ ‘ਚ ਦਿੱਤੇ ਜਾਣ ਵਾਲੇ ਵੱਖ-ਵੱਖ ਪੀਯੂ ਰਤਨ ਦਿੱਤੇ ਜਾ ਸਕਦੇ ਹਨ। ਪੀਯੂ ਕਨਵੋਕੇਸ਼ਨ ਹਮੇਸ਼ਾ ਇੱਕ ਵੱਡਾ ਸਮਾਗਮ ਹੁੰਦਾ ਹੈ। ਇਸ ਪ੍ਰੋਗਰਾਮ ‘ਚ ਉਪ ਰਾਸ਼ਟਰਪਤੀ ਤੋਂ ਇਲਾਵਾ ਪੰਜਾਬ, ਹਰਿਆਣਾ ਦੇ ਰਾਜਪਾਲ, ਮੁੱਖ ਮੰਤਰੀ ਤੇ ਕੁਝ ਵਿਸ਼ੇਸ਼ ਮਹਿਮਾਨ ਵੀ ਸ਼ਿਰਕਤ ਕਰਨਗੇ। 6 ਮਈ ਨੂੰ ਪੀਯੂ ਦੀ ਕਨਵੋਕੇਸ਼ਨ ਤੋਂ ਬਾਅਦ ਉਪ ਰਾਸ਼ਟਰਪਤੀ ਰਾਜ ਭਵਨ ‘ਚ ਰਾਤ ਕੱਟਣਗੇ। ਅਗਲੇ ਦਿਨ 7 ਮਈ ਨੂੰ ਉਹ ਮੁਹਾਲੀ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।

Exit mobile version