ਚੰਡੀਗੜ੍ਹ, 16 ਸਤੰਬਰ 2024: ਗੁਜਰਾਤ ਦੇ ਭੁਜ ਅਤੇ ਅਹਿਮਦਾਬਾਦ ਵਿਚਾਲੇ ਚੱਲਣ ਵਾਲੀ ਵੰਦੇ ਮੈਟਰੋ (Vande metro) ਦਾ ਨਾਂ ਇਸ ਦੇ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਹੀ ਬਦਲ ਦਿੱਤਾ। ਇਸ ਟਰੇਨ ਨੂੰ ਹੁਣ ਨਮੋ ਭਾਰਤ ਰੈਪਿਡ ਰੇਲ ਦੇ ਨਾਂ ਨਾਲ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮ 4:15 ਵਜੇ ਭੁਜ ਰੇਲਵੇ ਸਟੇਸ਼ਨ ਤੋਂ ਭੁਜ-ਅਹਿਮਦਾਬਾਦ ਵਿਚਕਾਰ ਚੱਲਣ ਵਾਲੀ ਵੰਦੇ ਮੈਟਰੋ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ।
ਰੇਲਵੇ ਮੁਤਾਬਕ ਇਹ ਟਰੇਨ (Vande metro) ਭੁਜ ਤੋਂ ਅਹਿਮਦਾਬਾਦ ਤੱਕ 359 ਕਿਲੋਮੀਟਰ ਦੀ ਦੂਰੀ 5:45 ਘੰਟਿਆਂ ‘ਚ ਤੈਅ ਕਰੇਗੀ ਅਤੇ ਨੌਂ ਸਟੇਸ਼ਨਾਂ ‘ਤੇ ਰੁਕੇਗੀ। ਮੰਗਲਵਾਰ ਤੋਂ ਇਸ ਟਰੇਨ ‘ਚ ਯਾਤਰੀ ਸਫਰ ਕਰ ਸਕਣਗੇ।ਇਸਦਾ ਭੁਜ ਅਤੇ ਅਹਿਮਦਾਬਾਦ ਵਿਚਕਾਰ ਕਿਰਾਇਆ 455 ਰੁਪਏ ਹੋਵੇਗਾ। ਰੇਲਵੇ ਮੰਤਰਾਲੇ ਨੇ ਵੰਦੇ ਮੈਟਰੋ ਟਰੇਨ ਦਾ ਨਾਂ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰਨ ਦਾ ਫੈਸਲਾ ਕੀਤਾ ਹੈ। ਟਰੇਨ ‘ਚ 12 ਕੋਚ ਲਗਾਏ ਗਏ ਹਨ। ਇਨ੍ਹਾਂ ‘ਚ 1150 ਯਾਤਰੀ ਸਫਰ ਕਰ ਸਕਣਗੇ