15 ਸਤੰਬਰ 2024: ਝਾਰਖੰਡ ਦੇ ਜਮਸ਼ੇਦਪੁਰ ਵਿੱਚ ਅੱਜ ਯਾਨੀ ਐਤਵਾਰ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਤੋਂ ਬਾਅਦ ਜਮਸ਼ੇਦਪੁਰ ਵਿੱਚ ਪੀਐਮ ਮੋਦੀ ਦਾ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਖ਼ਰਾਬ ਮੌਸਮ ਕਾਰਨ ਜਮਸ਼ੇਦਪੁਰ ਲਈ ਉਡਾਣ ਵਿੱਚ ਦੇਰੀ ਹੋ ਰਹੀ ਹੈ।
ਖਰਾਬ ਮੌਸਮ ਕਾਰਨ ਪੀਐਮ ਮੋਦੀ ਨੇ ਰਾਂਚੀ ਏਅਰਪੋਰਟ ਤੋਂ ਹੀ ਆਨਲਾਈਨ 6 ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫਾ ਦਿੱਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਜਮਸ਼ੇਦਪੁਰ ਦੇ ਸੰਸਦ ਮੈਂਬਰ ਵਿਦਯੁਤ ਵਰਣ ਮਹਤੋ ਅਤੇ ਹੋਰ ਸੀਨੀਅਰ ਭਾਜਪਾ ਆਗੂ ਮੌਜੂਦ ਸਨ। ਇਸ ਦੇ ਨਾਲ ਹੀ ਪੀਐਮ ਮੋਦੀ ਦੇ ਸੰਬੋਧਨ ਲਈ ਬਦਲਵੇਂ ਪ੍ਰਬੰਧਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜੇਕਰ ਮੌਸਮ ਠੀਕ ਰਿਹਾ ਤਾਂ ਪ੍ਰਧਾਨ ਮੰਤਰੀ ਜਮਸ਼ੇਦਪੁਰ ਲਈ ਰਵਾਨਾ ਹੋਣਗੇ।
ਦੱਸ ਦੇਈਏ ਕਿ ਮੀਂਹ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਾਟਾਨਗਰ ਰੇਲਵੇ ਸਟੇਸ਼ਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਸੂਬਾ ਭਾਜਪਾ ਵੱਲੋਂ ਦੱਸਿਆ ਗਿਆ ਹੈ ਕਿ ਭਾਰੀ ਬਰਸਾਤ ਕਾਰਨ ਜਮਸ਼ੇਦਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਪ੍ਰੋਗਰਾਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਪਰ ਪਰਿਵਰਤਨ ਮਹਾਰੈਲੀ ਤੈਅ ਸਮੇਂ ਅਨੁਸਾਰ ਹੀ ਹੋਵੇਗੀ।