Site icon TheUnmute.com

ਸਿਵਲ ਹਸਪਤਾਲ ਲੁਧਿਆਣਾ ‘ਚ ਭੰਨਤੋੜ, ਪਰਿਵਾਰ ਨੇ ਡਾਕਟਰਾਂ ‘ਤੇ ਬੇਟੇ ਦੇ ਸਰੀਰ ਤੋਂ ਅੰਗ ਕੱਢਣ ਦੇ ਲਾਏ ਦੋਸ਼

Civil Hospital Ludhiana

ਚੰਡੀਗੜ੍ਹ 05 ਜਨਵਰੀ 2023: ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ (Civil Hospital Ludhiana)  ‘ਚ ਵੀਰਵਾਰ ਨੂੰ ਹੰਗਾਮਾ ਹੋ ਗਿਆ। ਕੁਝ ਲੋਕਾਂ ਨੇ ਸਿਵਲ ਹਸਪਤਾਲ ਵਿੱਚ ਭੰਨਤੋੜ ਕੀਤੀ। ਇਸਦੇ ਨਾਲ ਹੀ ਡਾਕਟਰਾਂ ਦੇ ਕਮਰਿਆਂ ਅਤੇ ਵਾਰਡਾਂ ਦੇ ਸ਼ੀਸ਼ੇ ਭੰਨ ਦਿੱਤੇ । ਭੰਨਤੋੜ ਕਰਨ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਕਰਨ ਵਾਲੇ ਕਰਮਚਾਰੀਆਂ ਨੇ ਅੰਗ ਕੱਢ ਕੇ ਵੇਚ ਦਿੱਤੇ।

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਜਦੋਂ ਪਰਿਵਾਰ ਅੰਤਿਮ ਸਸਕਾਰ ਕਰਨ ਲਈ ਲਾਸ਼ ਪਹੁੰਚੇ ਤਾਂ ਸਟਾਫ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਉਥੇ ਨਹੀਂ ਹੈ। ਉਸ ਨੂੰ ਪਹਿਲਾਂ ਹੀ ਚੁੱਕ ਲਿਆ ਗਏ ਹਨ । ਇਸ ਤੋਂ ਗੁੱਸੇ ‘ਚ ਆ ਕੇ ਰਿਸ਼ਤੇਦਾਰਾਂ ਨੇ ਘਰ ‘ਚ ਭੰਨਤੋੜ ਕੀਤੀ। ਹਸਪਤਾਲ ਦੇ ਦਰਵਾਜ਼ੇ, ਵ੍ਹੀਲ ਚੇਅਰ ਆਦਿ ਚੁੱਕ ਕੇ ਸੁੱਟ ਦਿੱਤੇ ਗਏ। ਮਰੀਜ਼ ਅਤੇ ਡਾਕਟਰ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜਦੇ ਰਹੇ।

ਹਸਪਤਾਲ ‘ਚ ਹੰਗਾਮਾ ਹੁੰਦਾ ਦੇਖ ਡਾਕਟਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ’ਤੇ ਪਹੁੰਚੀ । ਮਾਮਲੇ ਦੀ ਪ੍ਰਗਤੀ ਨੂੰ ਦੇਖਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਪਹੁੰਚ ਗਏ। ਫਿਲਹਾਲ ਪੁਲਸ ਨੇ ਮਾਮਲਾ ਸ਼ਾਂਤ ਕਰ ਲਿਆ ਹੈ ਪਰ ਪਰਿਵਾਰਕ ਮੈਂਬਰਾਂ ‘ਚ ਗੁੱਸਾ ਹੈ।

Exit mobile version