Site icon TheUnmute.com

ਉੱਤਰਕਾਸ਼ੀ ਸੁਰੰਗ ਹਾਦਸਾ: 40 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਛੇਵੇਂ ਦਿਨ ਵੀ ਜਾਰੀ, 24 ਮੀਟਰ ਤੱਕ ਕੀਤੀ ਡ੍ਰਿਲਿੰਗ

tunnel

ਚੰਡੀਗੜ੍ਹ, 17 ਨਵੰਬਰ 2023: ਯਮੁਨੋਤਰੀ ਰਾਸ਼ਟਰੀ ਰਾਜਮਾਰਗ ‘ਤੇ ਸਿਲਕਿਆਰਾ ਅਤੇ ਡੰਡਾਲਗਾਓਂ ਵਿਚਕਾਰ ਨਿਰਮਾਣ ਅਧੀਨ ਸੁਰੰਗ (tunnel) ‘ਚ ਵਾਪਰੇ ਇਸ ਹਾਦਸੇ ‘ਚ ਕਰੀਬ 40 ਮਜ਼ਦੂਰ ਫਸੇ ਹੋਏ ਹਨ। ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਬੈਕਅੱਪ ਲਈ ਇਕ ਹੋਰ ਮਸ਼ੀਨ ਇੰਦੌਰ ਤੋਂ ਮੰਗਵਾਈ ਜਾ ਰਹੀ ਹੈ। ਵਰਤਮਾਨ ਵਿੱਚ ਕੰਮ ਕਰਨ ਵਾਲੀ ਮਸ਼ੀਨ ਵਿੱਚ ਕੋਈ ਨੁਕਸ ਹੋਣ ਦੀ ਸਥਿਤੀ ਵਿੱਚ, ਬੈਕਅੱਪ ਮਸ਼ੀਨ ਦੀ ਵਰਤੋਂ ਕੀਤੀ ਜਾਵੇਗੀ।

ਹੁਣ ਤੱਕ ਅਮਰੀਕੀ ਔਗਰ ਮਸ਼ੀਨ ਨਾਲ 24 ਮੀਟਰ ਤੱਕ ਡ੍ਰਿਲਿੰਗ ਕੀਤੀ ਜਾ ਚੁੱਕੀ ਹੈ। ਸ਼ੁੱਕਰਵਾਰ ਸਵੇਰੇ ਡਰਿਲ ਕਰਦੇ ਸਮੇਂ ਮਸ਼ੀਨ ਦੇ ਸਾਹਮਣੇ ਇੱਕ ਪੱਥਰ ਆ ਗਿਆ। ਅਮਰੀਕਨ ਔਜਰ ਮਸ਼ੀਨ ਰਾਹੀਂ 900 ਮਿਲੀਮੀਟਰ ਵਿਆਸ ਦੀਆਂ 10 ਤੋਂ 12 ਪਾਈਪਾਂ ਵਿਛਾਈਆਂ ਜਾਣੀਆਂ ਹਨ।

ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਉੱਤਰਕਾਸ਼ੀ ਦੇ ਸਿਲਕਿਆਰਾ ‘ਚ ਰਾਸ਼ਟਰੀ ਰਾਜਮਾਰਗ ‘ਤੇ ਬਣ ਰਹੀ ਸੁਰੰਗ (tunnel) ‘ਚ ਫਸੇ 40 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਚੱਲ ਰਹੀ ਮੁਹਿੰਮ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਮੁਹਿੰਮ ਦੀ ਪ੍ਰਗਤੀ ਨੂੰ ਅਪਡੇਟ ਕਰ ਰਹੇ ਹਨ। ਇਹ ਗੱਲ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬਾ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸੁਰੰਗ ਦੇ ਨਿਰਮਾਣ ‘ਚ ਅਣਗਹਿਲੀ ਨਾਲ ਜੁੜੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਫਿਲਹਾਲ ਸਾਡੀ ਪਹਿਲੀ ਤਰਜੀਹ 40 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।

ਦੱਸ ਦਈਏ ਕਿ ਬੀਤੇ ਐਤਵਾਰ ਨੂੰ ਹੋਈ ਜ਼ਮੀਨ ਖਿਸਕਣ ਕਾਰਨ ਸਿਲਕਿਆਰਾ ਸੁਰੰਗ ਵਿੱਚ 70 ਮੀਟਰ ਤੱਕ ਮਲਬਾ ਫੈਲ ਗਿਆ ਸੀ। ਨਵੀਂ ਮਸ਼ੀਨ ਜਿਸ ਰਫ਼ਤਾਰ ਨਾਲ ਡ੍ਰਿਲ ਕਰ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਘੱਟੋ-ਘੱਟ 48 ਘੰਟੇ ਹੋਰ ਲੱਗ ਸਕਦੇ ਹਨ।

Exit mobile version