23 ਦਸੰਬਰ 2024: ਉੱਤਰਾਖੰਡ (Uttarakhand) ਦੇ ਉੱਚੇ ਹਿਮਾਲੀਅਨ (Himalayan) ਖੇਤਰਾਂ ਵਿੱਚ ਬਰਫ਼ਬਾਰੀ (snowfall) ਅਤੇ ਮੀਂਹ ਕਾਰਨ ਸਖ਼ਤ ਠੰਢ ਪੈ ਰਹੀ ਹੈ। ਦੱਸ ਦੇਈਏ ਕਿ ਇੱਥੇ ਕਈ ਥਾਵਾਂ ‘ਤੇ ਤਾਪਮਾਨ ਮਨਫੀ 10 ਡਿਗਰੀ ਤੱਕ ਪਹੁੰਚ ਗਿਆ ਹੈ।
ਜ਼ਿਕਰਯੋਗ ਹੈ ਕਿ 21 ਦਸੰਬਰ ਦੀ ਰਾਤ ਸ੍ਰੀ(Srinagar) ਨਗਰ ਵਿੱਚ 50 ਸਾਲਾਂ ਵਿੱਚ ਸਭ ਤੋਂ ਠੰਢੀ ਰਾਤ ਸੀ। ਇੱਥੇ ਤਾਪਮਾਨ(temperature)ਮਨਫ਼ੀ 8 ਡਿਗਰੀ ਰਿਹਾ ਸੀ। 22 ਦਸੰਬਰ ਨੂੰ ਤਾਪਮਾਨ 4 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਸੀ।ਉਥੇ ਹੀ ਚਿੱਲੀ ਕਲਾਂ ਦੇ ਤੀਜੇ ਦਿਨ ਵੀ ਡਲ ਝੀਲ ਜੰਮ ਗਈ। ਇੱਥੇ ਝੀਲ ਦੀ ਸਤ੍ਹਾ ‘ਤੇ ਬਰਫ਼ ਦੀ ਅੱਧਾ ਇੰਚ ਮੋਟੀ ਪਰਤ ਦਿਖਾਈ ਦਿੰਦੀ ਹੈ।
ਦੱਸ ਦੇਈਏ ਕਿ ਬਦਰੀਨਾਥ ਧਾਮ ਨੇੜੇ ਉਰਵਸ਼ੀ ਧਾਰਾ ਦਾ ਝਰਨਾ ਲਗਾਤਾਰ ਬਰਫਬਾਰੀ ਕਾਰਨ ਵਹਿ ਕੇ ਪੂਰੀ ਤਰ੍ਹਾਂ ਜੰਮ ਗਿਆ ਹੈ।ਉਥੇ ਹੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਵਿੱਚ 23 ਤੋਂ 28 ਦਸੰਬਰ ਦਰਮਿਆਨ ਮੀਂਹ ਅਤੇ ਗੜੇ ਪੈਣ ਦਾ ਅਲਰਟ ਜਾਰੀ ਕੀਤਾ ਹੈ। ਰਾਜਸਥਾਨ ਵਿੱਚ ਵੀ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ।
read more: Uttarakhand: ਉੱਤਰਾਖੰਡ ‘ਚ ਭਾਰੀ ਮੀਂਹ ਕਾਰਨ ਕਈਂ ਸੜਕਾਂ ਬੰਦ, ਅਲਕਨੰਦਾ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ