Ramnagar

Uttarakhand: ਰਾਮਨਗਰ ‘ਚ ਵਾਪਰੇ ਹਾਦਸੇ ‘ਚ ਪਟਿਆਲਾ ਤੇ ਸੰਗਰੂਰ ਨਾਲ ਸਬੰਧਿਤ 9 ਜਣਿਆਂ ਦੀ ਮੌਤ

ਪਟਿਆਲਾ 08 ਜੁਲਾਈ 2022: ਉੱਤਰਾਖੰਡ ਦੇ ਰਾਮਨਗਰ (Ramnagar) ‘ਚ ਕਾਰ ਹਾਦਸੇ ਵਿੱਚ ਮਰਨ ਵਾਲੇ ਪੰਜਾਬ ਤੋਂ ਹਨ। ਢੇਲਾ ਨਦੀ ‘ਚ ਡਿੱਗੀ ਗੱਡੀ ਵਿੱਚ 9 ਜਣਿਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਚ 8 ਪਟਿਆਲਾ ਅਤੇ ਇੱਕ ਸ਼ਖਸ ਸੰਗਰੂਰ ਦਾ ਰਹਿਣ ਵਾਲਾ ਸੀ। ਹਾਦਸੇ ‘ਚ ਇੱਕ ਕੁੜੀ ਵਾਲ-ਵਾਲ ਬਚੀ ਹੈ। ਮਰਨ ਵਾਲੇ ਇੱਕ ਡੀਜੇ ਗਰੁੱਪ ਦੇ ਮੈਂਬਰ ਸੀ। ਪਵਨ ਕੁਮਾਰ ਅਤੇ ਉਨ੍ਹਾਂ ਦਾ ਸਾਰਾ ਗਰੁੱਪ ਗੱਡੀ ‘ਚ ਸਵਾਰ ਸੀ। ਇਹ ਸਾਰੇ ਲੋਕ ਪ੍ਰੋਗਰਾਮ ਤੋਂ ਬਾਅਦ ਵਾਪਸ ਪਰਤ ਰਹੇ ਸਨ।

ਜਾਣਕਾਰੀ ਅਨੁਸਾਰ ਸਫਾਬਾਦੀ ਗੇਟ ਦਾ ਰਹਿਣ ਵਾਲਾ ਪਵਨ ਕੁਮਾਰ ਡੀ.ਜੇ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਗਰੁੱਪ ਨਾਲ ਉਤਰਾਖੰਡ ‘ਚ ਪ੍ਰੋਗਰਾਮ ਕਰਕੇ ਵਾਪਸ ਆ ਰਿਹਾ ਸੀ, ਇਸ ਗਰੁੱਪ ‘ਚ 4 ਪੁਰਸ਼ ਅਤੇ 6 ਔਰਤਾਂ ਸ਼ਾਮਲ ਸਨ ਅਤੇ ਅੱਜ ਸਵੇਰੇ ਉਸ ਦੀ ਕਾਰ ਨੇੜੇ ਰਾਮਨਗਰ ਨਦੀ ‘ਚ ਡੁੱਬਣ ਕਾਰਨ ਪਵਨ ਕੁਮਾਰ ਤੇ 8 ਹੋਰ ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ 5 ਔਰਤਾਂ ਵੀ ਸ਼ਾਮਲ ਹਨ।

ਇਸ ਹਾਦਸੇ ਸੰਬੰਧੀ ਪਟਿਆਲਾ ਡੀ.ਸੀ. ਸਾਕਸ਼ੀ ਸਾਹਨੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ‘ਚ ਪਵਨ ਜੈਕਬ ਵਾਸੀ ਭੀਮ ਨਗਰ ਪਟਿਆਲਾ, ਕਵਿਤਾ ਵਾਸੀ ਗੁਰੂ ਅੰਗਦ ਦੇਵ ਕਲੋਨੀ ਰਾਜਪੁਰਾ, ਜਾਨਵੀ ਉਰਫ਼ ਸਪਨਾ ਵਾਸੀ ਪਿੰਡ ਇੰਦਰਪੁਰਾ ਜ਼ਿਲ੍ਹਾ ਪਟਿਆਲਾ, ਅਮਨਦੀਪ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ।

ਉਨ੍ਹਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਸਿਰਫ ਇਕ ਬੱਚੀ ਅਨੂ ਨੂੰ ਬਚਾਇਆ ਜਾ ਸਕਿਆ ਹੈ, ਜਿਨ੍ਹਾਂ ਦੀ ਇਸ ਘਟਨਾ ਤੋਂ ਬਾਅਦ ਮੌਤ ਹੋ ਗਈ, ਉਨ੍ਹਾਂ ਦੇ ਘਰਾਂ ‘ਚ ਸੋਗ ਦੀ ਲਹਿਰ ਹੈ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।ਦੱਸ ਦੇਈਏ ਕਿ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ ਹੈ। ਅੱਜ ਤੜਕੇ ਸਾਢੇ ਪੰਜ ਵਜੇ ਦੇ ਕਰੀਬ ਰਾਮਨਗਰ ‘ਚ ਢੇਲਾ ਨਦੀ ਦੇ ਵਹਾਅ ‘ਚ ਇਕ ਅਰਟਿਗਾ ਕਾਰ ਦੇ ਵਹਿ ਜਾਣ ਕਾਰਨ 9 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ।

Ramnagar

Scroll to Top