Site icon TheUnmute.com

Uttarakhand Earthquake: ਉੱਤਰਾਖੰਡ ‘ਚ 3 ਵਾਰ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ

Uttarakhand Earthquake

ਚੰਡੀਗੜ੍ਹ, 24 ਜਨਵਰੀ 2025: Uttarakhand Earthquake News: ਉੱਤਰਾਖੰਡ ਦੇ ਉੱਤਰਕਾਸ਼ੀ ਅਤੇ ਆਸ ਪਾਸ ਦੇ ਕਈ ਇਲਾਕਿਆਂ ‘ਚ ਸ਼ੁੱਕਰਵਾਰ ਨੂੰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਕਰਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ | ਭੂਚਾਲ ਦੇ ਝਟਕੇ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਸਾਰੀਆਂ ਤਹਿਸੀਲਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਭੂਚਾਲ (Earthquake) ਦੇ ਝਟਕੇ ਸਭ ਤੋਂ ਪਹਿਲਾਂ ਸਵੇਰੇ 7:42 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ ਹਨ। ਭੂਚਾਲ ਕਾਰਨ ਵਰੁਣਾਵਤ ਪਹਾੜ ਦੇ ਜ਼ਮੀਨ ਖਿਸਕਣ ਵਾਲੇ ਖੇਤਰ ਤੋਂ ਮਲਬਾ ਅਤੇ ਕੁਝ ਚੱਟਾਨਾਂ ਡਿੱਗ ਪਈਆਂ। ਇਸ ਤੋਂ ਬਾਅਦ ਸਵੇਰੇ 8:19 ਵਜੇ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 3.5 ਸੀ। ਇਸ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ‘ਚ 10:59 ਵਜੇ ਤੀਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਦਾ ਕੇਂਦਰ ਉੱਤਰਕਾਸ਼ੀ ‘ਚ ਸੀ, ਜੋ ਜ਼ਮੀਨ ਤੋਂ ਪੰਜ ਕਿਲੋਮੀਟਰ ਹੇਠਾਂ ਸੀ। ਜ਼ਿਲ੍ਹਾ ਮੈਜਿਸਟ੍ਰੇਟ ਡਾ. ਮੇਹਰਬਾਨ ਸਿੰਘ ਬਿਸ਼ਟ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਤਹਿਸੀਲ ਖੇਤਰਾਂ ‘ਚ ਭੂਚਾਲ ਦੇ ਪ੍ਰਭਾਵ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਜ਼ਿਲ੍ਹੇ ‘ਚ ਕਿਤੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਵਰੁਣਾਵਤ ਪਹਾੜ ਇੰਨਾ ਕਮਜ਼ੋਰ ਹੋ ਗਿਆ ਹੈ ਕਿ 3 ਤੀਬਰਤਾ ਦੇ ਭੂਚਾਲ ‘ਤੇ ਵੀ ਪੱਥਰ ਡਿੱਗ ਰਹੇ ਹਨ।

Read More: Tibet Earthquake: ਤਿੱਬਤ ‘ਚ ਭੂਚਾਲ ਨੇ ਲਈ 126 ਜਣਿਆਂ ਦੀ ਜਾਨ, ਹਜ਼ਾਰਾਂ ਘਰ ਨੁਕਸਾਨੇ

Exit mobile version