Site icon TheUnmute.com

ਉੱਤਰਾਖੰਡ: ਬੇਕਾਬੂ ਹੋਈ ਕਾਰ ਡੂੰਘੀ ਖਾਈ ‘ਚ ਡਿੱਗੀ, ਪੰਜ ਜਣਿਆਂ ਦੀ ਗਈ ਜਾਨ

Uttarakhand

ਚੰਡੀਗੜ੍ਹ, 04 ਮਈ 2024: ਉੱਤਰਾਖੰਡ (Uttarakhand) ਦੇ ਮਸੂਰੀ-ਦੇਹਰਾਦੂਨ ਰੋਡ ‘ਤੇ ਚੁਨਾਖਲ ਨੇੜੇ ਸ਼ਨੀਵਾਰ ਸਵੇਰੇ ਕਰੀਬ 5 ਵਜੇ ਇਕ ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ‘ਚ ਜਾ ਡਿੱਗੀ। ਇਸ ਹਾਦਸੇ ‘ਚ ਚਾਰ ਨੌਜਵਾਨਾਂ ਸਮੇਤ ਪੰਜ ਜਣਿਆਂ ਦੀ ਜਾਨ ਚਲੀ ਗਈ, ਜਦਕਿ ਇਕ ਲੜਕੀ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਗੱਡੀ ਵਿੱਚ ਕੁੱਲ ਛੇ ਜਣੇ ਸਵਾਰ ਸਨ।

ਸਿਟੀ ਕੋਤਵਾਲ ਅਰਵਿੰਦ ਚੌਧਰੀ ਨੇ ਦੱਸਿਆ ਕਿ ਹਾਦਸੇ ‘ਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਟੋਏ ‘ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ ਦੋ ਹੋਰ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਚਾਰ ਨੌਜਵਾਨ ਅਤੇ ਇੱਕ ਮੁਟਿਆਰ ਸ਼ਾਮਲ ਹੈ।

Exit mobile version