TheUnmute.com

Useful Fruits in Winter: ਸਰਦੀਆਂ ‘ਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ, ਇਨ੍ਹਾਂ ਫਲਾਂ ਦਾ ਕਰੋ ਸੇਵਨ

ਚੰਡੀਗੜ੍ਹ, 19 ਦਸੰਬਰ 2024: Most Useful Fruit in Winter: ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਲੋਕਾਂ ਨੇ ਆਪਣੀਆਂ ਖਾਣ-ਪੀਣ ਦੀਆਂ ਚੀਜ਼ਾਂ ‘ਚ ਵੀ ਬਦਲਾਅ ਕੀਤਾ ਹੈ | ਸਰਦੀਆਂ ਦੇ ਮੌਸਮ ‘ਚ ਲੋਕ ਪਾਣੀਆਂ ਬਹੁਤ ਘੱਟ ਪੀਂਦੇ ਹਨ, ਕਿਉਂਕਿ ਇਸ ਮੌਸਮ ‘ਚ ਪਿਆਸ ਵੀ ਘੱਟ ਲੱਗਦੀ ਹੈ | ਪਰ ਪਾਣੀ ਘੱਟ ਪੀਣ ਕਾਰਨ ਸਰੀਰ ‘ਚ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ। ਸਰਦੀਆਂ ਦੇ ਮੌਸਮ ‘ਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ |

ਅਕਸਰ ਹੀ ਸਰਦੀਆਂ ਦੇ ਮੌਸਮ ‘ਚ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਸਿਕਰੀ ਆਉਣ ਲੱਗ ਜਾਂਦੀ ਹੈ ਅਤੇ ਸਰੀਰ ਨੂੰ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ। ਸਰੀਰ ਨੂੰ ਹਾਈਡਰੇਟ ਰੱਖਣ ਲਈ ਕਈ ਤਰ੍ਹਾਂ ਦੇ ਮੌਸਮੀ ਫਲਾਂ ਦੇ ਸੇਵਨ ਕਰ ਸਕਦੇ ਹੋ ਜੋ ਸਰਦੀਆਂ ਦੇ ਮੌਸਮ ‘ਚ ਆਮ ਮਿਲ ਜਾਂਦੇ ਹਨ | ਸਰਦੀਆਂ ਦੇ ਮੌਸਮ ‘ਚ ਪਾਣੀ ਜ਼ਰੂਰ ਪੀਨਾ ਚਾਹੀਦਾ ਹੈ, ਪਰ ਫਲਾਂ ਦਾ ਜੂਸ ਜਾਂ ਤਾਜ਼ੇ ਫਲ ਵੀ ਇੱਕ ਵਧੀਆ ਵਿਕਲਪ ਹਨ।

(Winter Season Fruits To Stay Healthy) ਸਰਦੀਆਂ ਦੇ ਮੌਸਮ ‘ਚ ਸਿਹਤਮੰਦ ਰਹਿਣ ਲਈ ਫਲ

ਡਾਈਟੀਸ਼ੀਅਨ ਮੁਤਾਬਕ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕੁਝ ਖਾਸ ਫਲ ਅਜਿਹੇ ਹਨ ਜੋ ਨਾ ਸਿਰਫ ਹਾਈਡ੍ਰੇਸ਼ਨ ਨੂੰ ਬਣਾਈ ਰੱਖਣ ‘ਚ ਮੱਦਦ ਕਰਦੇ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਫਲਾਂ ਨੂੰ ਆਪਣੀ ਡਾਈਟ ‘ਚ ਨਿਯਮਤ ਤੌਰ ‘ਤੇ ਸ਼ਾਮਲ ਕਰਨ ਨਾਲ ਨਾ ਸਿਰਫ ਹਾਈਡ੍ਰੇਸ਼ਨ ਬਰਕਰਾਰ ਰਹੇਗਾ ਸਗੋਂ ਸਰੀਰ ‘ਚ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਵੀ ਪੂਰੀ ਹੋਵੇਗੀ।

(Orange is the Most Useful Fruit in Winter) ਸੰਤਰਾ ਸਰਦੀਆਂ ‘ਚ ਸਭ ਤੋਂ ਵੱਧ ਫਾਇਦੇਮੰਦ ਫਲ

Useful Fruit in Winter

ਸੰਤਰਾ ਸਰਦੀਆਂ ‘ਚ ਸਭ ਤੋਂ ਵੱਧ ਲਾਭਕਾਰੀ ਫਲਾਂ ‘ਚੋਂ ਇੱਕ ਹੈ। ਇਹ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਸ ‘ਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਸੰਤਰੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦੀ ਹਾਈਡ੍ਰੇਸ਼ਨ ਮਿਲਦੀ ਹੈ ਅਤੇ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ। ਇਸ ਦੇ ਨਾਲ ਹੀ ਇਹ ਚਮੜੀ ਦੀ ਚਮਕ ਨੂੰ ਬਣਾਈ ਰੱਖਣ ‘ਚ ਮੱਦਦ ਕਰਦਾ ਹੈ।

(Grapes are Beneficial Fruits for Hydration) ਅੰਗੂਰ ਹਾਈਡ੍ਰੇਸ਼ਨ ਲਈ ਫਾਇਦੇਮੰਦ ਫਲ

ਸਰਦੀਆਂ ਮੌਸਮ ‘ਚ ਵੀ ਅੰਗੂਰ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਅੰਗੂਰ ‘ਚ ਭਰਪੂਰ ਮਾਤਰਾ ‘ਚ ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ ‘ਚ ਨਮੀ ਬਣੀ ਰਹਿੰਦੀ ਹੈ। ਇਹ ਫਲ ਸਰੀਰ ਨੂੰ ਡੀਟੌਕਸਫਾਈ ਕਰਨ ਅਤੇ ਖੂਨ ਸੰਚਾਰ ਨੂੰ ਬਿਹਤਰ ਬਣਾਉਣ ‘ਚ ਮੱਦਦ ਕਰਦਾ ਹੈ।

(Pomegranate Fruit Beneficial for Hydration) ਅਨਾਰ ਹਾਈਡ੍ਰੇਸ਼ਨ ਲਈ ਫਾਇਦੇਮੰਦ ਫਲ

ਸਰਦੀਆਂ ‘ਚ ਹਾਈਡ੍ਰੇਸ਼ਨ ਲਈ ਅਨਾਰ ਵੀ ਬਹੁਤ ਵਧੀਆ ਫਲ ਹੈ। ਪਾਣੀ ਦੇ ਨਾਲ-ਨਾਲ ਇਸ ‘ਚ ਐਂਟੀਆਕਸੀਡੈਂਟ ਅਤੇ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਅਨਾਰ ਦੇ ਜੂਸ ਜਾਂ ਬੀਜਾਂ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਅਤੇ ਚਮੜੀ ਵੀ ਤੰਦਰੁਸਤ ਰਹਿੰਦੀ ਹੈ।

(Apple is Beneficial in Winter Season) ਸਰਦੀਆਂ ਦੇ ਮੌਸਮ ‘ਚ ਸੇਬ ਦਾ ਸੇਵਨ ਫਾਇਦੇਮੰਦ

ਸਰਦੀਆਂ ਦੇ ਮੌਸਮ ‘ਚ ਸੇਬ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸੇਬ ‘ਚ ਚੰਗੀ ਮਾਤਰਾ ‘ਚ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ‘ਚ ਮੱਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਸਰੀਰ ਨੂੰ ਊਰਜਾ ਦਿੰਦਾ ਹੈ।

Read More: Silent Heart Attack: ਨੌਜਵਾਨ ਪੀੜ੍ਹੀ ਕਿਉਂ ਹੋ ਰਹੀ ਹੈ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਤਰੁੰਤ ਕਰਵਾਓ ਇਹ ਜਾਂਚ

Exit mobile version