ਆਂਵਲਾ ਪਾਊਡਰ

Skin care : ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਇਸ ਤਰ੍ਹਾਂ ਆਂਵਲਾ ਪਾਊਡਰ ਦੀ ਕਰੋ ਵਰਤੋਂ

ਚੰਡੀਗੜ੍ਹ, 7 ਫਰਵਰੀ 2022 : ਆਂਵਲਾ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਦੀ ਦੇਖਭਾਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਂਵਲੇ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਸੀ ਕਈ ਤਰੀਕਿਆਂ ਨਾਲ ਚਮੜੀ ਲਈ ਸਿਹਤਮੰਦ ਹੁੰਦਾ ਹੈ। ਇਸ ਨਾਲ ਚਮੜੀ ਦੇ ਕਾਲੇ ਧੱਬੇ, ਲਾਲੀ ਅਤੇ ਝੁਰੜੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਚਮੜੀ ਨੂੰ ਨਮੀ ਦਿੰਦਾ ਹੈ। ਮੁਹਾਸੇ ਤੋਂ ਲੈ ਕੇ ਐਂਟੀ ਏਜਿੰਗ ਤੱਕ ਵਿਟਾਮਿਨ ਸੀ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਆਂਵਲੇ ਨੂੰ ਕਈ ਤਰੀਕਿਆਂ ਨਾਲ ਚਮੜੀ ਦੀ ਦੇਖਭਾਲ ਲਈ ਵਰਤਿਆ ਜਾ ਸਕਦਾ ਹੈ।

ਅਸੀਂ ਤੁਹਾਨੂੰ ਆਂਵਲਾ ਪਾਊਡਰ ਦੀ ਵਰਤੋਂ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਕਈ ਤਰ੍ਹਾਂ ਦੇ ਤੱਤਾਂ ਨਾਲ ਮਿਲਾ ਕੇ ਚਮੜੀ ਦੀ ਦੇਖਭਾਲ ਕੀਤੀ ਜਾ ਸਕਦੀ ਹੈ।

ਹਲਦੀ ਅਤੇ ਆਂਵਲਾ

ਇੱਕ ਚਮਚ ਆਂਵਲਾ ਪਾਊਡਰ ਵਿੱਚ ਇੱਕ ਚਮਚ ਹਲਦੀ ਮਿਲਾਓ। ਤੁਸੀਂ ਚਾਹੋ ਤਾਂ ਇਸ ਪੇਸਟ ‘ਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਕੁਝ ਦੇਰ ਲਈ ਰੱਖੋ ਅਤੇ ਹੁਣ ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਤੇ ਲਗਭਗ 15 ਮਿੰਟ ਤੱਕ ਲੱਗਾ ਰਹਿਣ ਦਿਓ। ਚਿਹਰਾ ਧੋਣ ਲਈ ਠੰਡੇ ਪਾਣੀ ਦੀ ਹੀ ਵਰਤੋਂ ਕਰੋ। ਇਸ ਪੈਕ ਨੂੰ ਲਗਾ ਕੇ ਚਿਹਰੇ ਦੇ ਮੁਹਾਸੇ ਘੱਟ ਕੀਤੇ ਜਾ ਸਕਦੇ ਹਨ

ਆਂਵਲਾ ਅਤੇ ਸ਼ਹਿਦ

ਇਕ ਚਮਚ ਸ਼ਹਿਦ ਅਤੇ ਇਕ ਚਮਚ ਆਂਵਲਾ ਪਾਊਡਰ ਮਿਲਾ ਕੇ ਫੇਸ ਪੈਕ ਤਿਆਰ ਕਰੋ। ਇਸ ਮਿਸ਼ਰਣ ਨੂੰ ਪੂਰੇ ਚਿਹਰੇ ਅਤੇ ਗਰਦਨ ‘ਤੇ ਲਗਾਓ ਅਤੇ ਕੁਝ ਮਿੰਟਾਂ ਲਈ ਆਪਣੀਆਂ ਉਂਗਲਾਂ ਨਾਲ ਹੌਲੀ-ਹੌਲੀ ਮਾਲਿਸ਼ ਕਰੋ। ਇਸ ਨੂੰ 15-20 ਮਿੰਟ ਲਈ ਚਮੜੀ ‘ਤੇ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸਾਦੇ ਪਾਣੀ ਨਾਲ ਧੋ ਲਓ। ਇਸ ਫੇਸ ਪੈਕ ਦੀ ਵਰਤੋਂ ਤੁਸੀਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।

ਪਾਰਸਲੇ ਦਾ ਜੂਸ ਅਤੇ ਆਂਵਲਾ

ਆਂਵਲੇ ਦੇ ਪਾਊਡਰ ਵਿੱਚ ਪਾਰਸਲੇ ਦੇ ਰਸ ਨੂੰ ਮਿਲਾ ਕੇ ਲਗਾਉਣ ਨਾਲ ਚਮੜੀ ਨੂੰ ਫਿਰ ਤੋਂ ਨਿਖਾਰਿਆ ਜਾ ਸਕਦਾ ਹੈ। ਇੱਕ ਚੱਮਚ ਆਂਵਲਾ ਪਾਊਡਰ ਵਿੱਚ ਦੋ ਚੱਮਚ ਪਾਰਸਲੇ ਦਾ ਰਸ ਮਿਲਾਓ। ਹੁਣ ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਤੇ ਕੁਝ ਮਿੰਟਾਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਹਟਾ ਦਿਓ। ਇਸ ਨਾਲ ਚਮੜੀ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਗ੍ਰੀਨ ਟੀ ਅਤੇ ਆਂਵਲਾ

ਸਿਹਤ ਲਈ ਫਾਇਦੇਮੰਦ ਗ੍ਰੀਨ ਟੀ ਚਮੜੀ ਦੀ ਦੇਖਭਾਲ ਵਿੱਚ ਵੀ ਵਧੀਆ ਨਤੀਜੇ ਦੇ ਸਕਦੀ ਹੈ। ਇਸ ਨੂੰ ਆਂਵਲੇ ਦੇ ਨਾਲ ਮਿਲਾ ਕੇ ਲਗਾਉਣਾ ਹੋਰ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੇ ਲਈ ਗ੍ਰੀਨ ਟੀ ਦੀਆਂ ਪੱਤੀਆਂ ਨੂੰ ਪਾਣੀ ‘ਚ ਉਬਾਲ ਲਓ ਅਤੇ ਠੰਡਾ ਹੋਣ ‘ਤੇ ਇਸ ‘ਚ ਇਕ ਚੱਮਚ ਆਂਵਲਾ ਪਾਊਡਰ ਮਿਲਾ ਲਓ। ਇਸ ਪੇਸਟ ਨੂੰ 15 ਮਿੰਟ ਤੱਕ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

Scroll to Top