Site icon TheUnmute.com

US: ਅਮਰੀਕਾ ‘ਚ ਹੋਇਆ ਤੀਜਾ ਵੱਡਾ ਹ.ਮ.ਲਾ, ਤਾਬੜਤੋੜ ਹੋਈ ਫਾ.ਈ.ਰਿੰ.ਗ

2 ਜਨਵਰੀ 2025: ਨਵੇਂ ਸਾਲ ਤੇ ਅਮਰੀਕਾ (America) ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ,ਦੱਸ ਦੇਈਏ ਕਿ ਅਮਰੀਕਾ ‘ਚ 24 ਘੰਟਿਆਂ ਦੇ ਅੰਦਰ ਤੀਜਾ (third attack) ਹਮਲਾ ਹੋਇਆ ਹੈ| ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ (New York) ਦੇ ਇਕ ਕਲੱਬ (club) ‘ਚ ਤਾਬੜਤੋੜ ਫਾ.ਇ.ਰਿੰ.ਗ (firing) ਹੋਈ ਹੈ| ਜਿਸ ਦੇ ਵਿਚ 11 ਜਣਿਆ ਨੂੰ ਗੋਲੀ ਲੱਗੀ ਹੈ|

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਬੁੱਧਵਾਰ ਸਵੇਰੇ ਨਵਾਂ ਸਾਲ ਸ਼ੁਰੂ ਹੁੰਦੇ ਹੀ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਹਾਦਸੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ।

ਦੱਸ ਦੇਈਏ ਕਿ ਇਹ ਘਟਨਾ ਸਵੇਰੇ 3:15 ਵਜੇ ਦੇ ਕਰੀਬ ਬੋਰਬਨ ਸਟ੍ਰੀਟ ਅਤੇ ਇਬਰਵਿਲੇ ਦੇ ਚੌਰਾਹੇ ‘ਤੇ ਵਾਪਰੀ, ਜੋ ਕਿ ਆਪਣੇ ਨਾਈਟ ਲਾਈਫ ਅਤੇ ਸੱਭਿਆਚਾਰਕ ਮਾਹੌਲ ਲਈ ਜਾਣਿਆ ਜਾਂਦਾ ਹੈ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਭੀੜ ਨੂੰ ਕੁਚਲ ਦਿੱਤਾ। ਇਸ ਤੋਂ ਬਾਅਦ ਟਰੱਕ ਦਾ ਡਰਾਈਵਰ ਬਾਹਰ ਆਇਆ ਅਤੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

READ MORE: America Accident: ਨਿਊ ਓਰਲੀਨਜ਼ ‘ਚ ਵਾਪਰਿਆ ਖੌਫ਼ਨਾਕ ਹਾ.ਦ.ਸਾ, ਨਵੇਂ ਸਾਲ ਦਾ ਮਨਾ ਰਹੇ ਸੀ ਲੋਕ ਜਸ਼ਨ

 

 

 

 

Exit mobile version