10 ਫਰਵਰੀ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ (donald trump) ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਸਾਰੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ 25 ਫੀਸਦੀ ਟੈਰਿਫ ਲਗਾਈ ਜਾਵੇਗੀ। ਇਸ ਨੂੰ ਆਪਣੀ ਵਪਾਰ ਨੀਤੀ ਦਾ ਅਹਿਮ ਹਿੱਸਾ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਦੇਸ਼ਾਂ ਦੇ ਖਿਲਾਫ ਚੁੱਕਿਆ ਜਾ ਰਿਹਾ ਹੈ ਜੋ ਅਮਰੀਕੀ ਉਤਪਾਦਾਂ ‘ਤੇ ਸਮਾਨ ਟੈਰਿਫ ਲਾਉਂਦੇ ਹਨ।
ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ, ਟਰੰਪ ਨੇ ਸਟੀਲ ‘ਤੇ 25% ਅਤੇ ਐਲੂਮੀਨੀਅਮ ‘ਤੇ 10% ਦਾ ਟੈਰਿਫ (tariffs) ਲਗਾਇਆ ਸੀ। ਹਾਲਾਂਕਿ, ਉਸ ਸਮੇਂ, ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਵਰਗੇ ਵੱਡੇ ਵਪਾਰਕ ਭਾਈਵਾਲਾਂ ਨੂੰ ਕੁਝ ਰਾਹਤ ਦਿੱਤੀ ਗਈ ਸੀ। ਪਰ, ਹੁਣ ਟਰੰਪ ਨੇ ਦੁਬਾਰਾ ਸਖਤ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
Read More: America: ਕੈਨੇਡਾ-ਮੈਕਸੀਕੋ ਤੇ ਚੀਨ ‘ਤੇ ਲਗਾਇਆ ਗਿਆ ਟੈਰਿਫ, ਜਾਣੋ ਵੇਰਵਾ