Site icon TheUnmute.com

US: ਵਰਜੀਨੀਆ ਦੇ ਵਾਲਮਾਰਟ ਸਟੋਰ ‘ਚ ਗੋਲੀਬਾਰੀ, 10 ਜਣਿਆਂ ਦੀ ਮੌਤ

Virginia

ਚੰਡੀਗੜ੍ਹ 23 ਨਵੰਬਰ 2022: ਅਮਰੀਕਾ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਰਜੀਨੀਆ (Virginia) ਵਿਚ ਵਾਲਮਾਰਟ ਸਟੋਰ ਵਿਚ ਗੋਲੀਬਾਰੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਰੀ ਅਨੁਸਾਰ ਗੋਲੀਬਾਰੀ ‘ਚ 10 ਜਣਿਆਂ ਦੇ ਮਾਰੇ ਪੁਸ਼ਟੀ ਹੋਈ ਹੈ ਅਤੇ ਕਈ ਹੋਰ ਜ਼ਖਮੀ ਵੀ ਹੋਏ ਹਨ |

ਪੁਲਿਸ ਦਾ ਮੰਨਣਾ ਹੈ ਕਿ ਕੋਈ ਸ਼ੂਟਰ ਸੀ, ਜਿਸ ਨੂੰ ਮੌਕੇ ‘ਤੇ ਢੇਰ ਕਰ ਦਿੱਤਾ ਗਿਆ ਹੈ | ਚੈਸਪੀਕ ਪੁਲਿਸ ਦੇ ਬੁਲਾਰੇ ਐਮਪੀਓ ਲਿਓ ਕੋਸਿਨਸਕੀ ਨੇ ਇਹ ਜਾਣਕਾਰੀ ਦਿੱਤੀ ਹੈ। ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲੀਬਾਰੀ ਸਟੋਰ ਦੇ ਮੈਨੇਜਰ ਵੱਲੋਂ ਕੀਤੀ ਗਈ ਸੀ। ਉਸ ਨੇ ਪਹਿਲਾਂ ਸਟਾਫ ‘ਤੇ ਗੋਲੀ ਚਲਾਈ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

Exit mobile version