Site icon TheUnmute.com

US President: ਕਮਲਾ ਹੈਰਿਸ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਸੰਬੰਧੀ ਡਿਬੇਟ

Kamala Harris

ਚੰਡੀਗੜ੍ਹ, 11 ਸਤੰਬਰ 2024: ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ (Kamala Harris) ਵਿਚਾਲੇ 11 ਸਤੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਡਿਬੇਟ ਹੋਈ। ਦੋਵਾਂ ਆਗੂਆਂ ਨੇ 90 ਮਿੰਟ ਤੱਕ ਡਿਬੇਟ ਕੀਤੀ। ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਕਮਲਾ ਟਰੰਪ ਦੇ ਮੰਚ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ।

ਡਿਬੇਟ ਦੌਰਾਨ ਟਰੰਪ ਨੇ ਕਮਲਾ ਹੈਰਿਸ ‘ਤੇ ਨਿੱਜੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ, “ਕਮਲਾ ਇੱਕ ਵਾਮਪੰਥੀ ਹੈ, ਉਸਦੇ ਪਿਤਾ ਇੱਕ ਕਮਿਊਨਿਸਟ ਹਨ। ਉਹਨਾਂ ਨੇ ਕਮਲਾ ਨੂੰ ਵਾਮਪੰਥੀ ਬਾਰੇ ਚੰਗੀ ਤਰ੍ਹਾਂ ਸਿਖਾਇਆ ਹੈ। ਕਮਲਾ ਨੇ ਟਰੰਪ ਦੇ ਇਨ੍ਹਾਂ ਦੋਸ਼ਾਂ ‘ਤੇ ਕੁਝ ਨਹੀਂ ਕਿਹਾ, ਬਸ ਮੁਸਕਰਾਉਂਦੀ ਰਹੀ।

ਡਿਬੇਟ ‘ਚ ਕਮਲਾ (Kamala Harris) ਨੇ 37 ਮਿੰਟ 36 ਸੈਕਿੰਡ ਤੱਕ ਜਦੋਂਕਿ ਡੋਨਾਲਡ ਟਰੰਪ ਨੇ 42 ਮਿੰਟ 52 ਸੈਕਿੰਡ ਤੱਕ ਬੋਲੇ। ਡਿਬੇਟ ਖਤਮ ਹੋਣ ਤੋਂ ਬਾਅਦ ਦੋਵੇਂ ਬਿਨਾਂ ਹੱਥ ਮਿਲਾਏ ਵਾਪਸ ਪਰਤ ਗਏ। 4 ਅਮਰੀਕੀ ਮੀਡੀਆ ਹਾਊਸਾਂ (ਨਿਊਯਾਰਕ ਟਾਈਮਜ਼, ਸੀਐਨਐਨ, ਵਾਸ਼ਿੰਗਟਨ ਪੋਸਟ) ਅਤੇ ਬੀਬੀਸੀ ਦੇ ਸਰਵੇਖਣ ‘ਚ ਕਮਲਾ ਹੈਰਿਸ ਨੂੰ ਜੇਤੂ ਮੰਨਿਆ ਗਿਆ ਹੈ। ਲੋਕਾਂ ਨੇ ਕਿਹਾ ਕਿ ਕਮਲਾ ਨੇ ਸਵਾਲਾਂ ਦੇ ਜਵਾਬ ਵਧੀਆ ਦਿੱਤੇ। ਟਰੰਪ ਅਤੇ ਕਮਲਾ ਵਿਚਾਲੇ ਇਸ ਚੋਣ ਵਿਚ ਇਹ ਪਹਿਲੀ ਡਿਬੇਟ ਸੀ।

Exit mobile version