Site icon TheUnmute.com

ਜੋਅ ਬਾਈਡੇਨ ਤੇ ਜਾਪਾਨ ਦੇ PM ਡਿਜੀਟਲ ਮਾਧਿਅਮ ਰਾਹੀਂ ਕਰਨਗੇ ਬੈਠਕ

US-Japan alliance

ਚੰਡੀਗੜ੍ਹ 17 ਜਨਵਰੀ 2022: ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ‘ਓਮੀਕਰੋਨ‘ ਰੂਪ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਜ਼ਿਆਦਾਤਰ ਮੀਟਿੰਗਾਂ ਡਿਜੀਟਲ ਮਾਧਿਅਮ ਰਾਹੀਂ ਕੀਤੀਆਂ ਜਾ ਰਹੀਆਂ ਹਨ| ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ (Joe Biden )ਅਤੇ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ (Japan’s PM) ਫੂਮਿਓ ਕਿਸ਼ਿਦਾ ਸ਼ੁੱਕਰਵਾਰ ਨੂੰ ਆਨਲਾਈਨ ਮੀਟਿੰਗ ਕਰਨਗੇ। ਵ੍ਹਾਈਟ ਹਾਊਸ ਨੇ ਐਤਵਾਰ ਨੂੰ ਕਿਹਾ ਕਿ ਬੈਠਕ ‘ਚ ਅਮਰੀਕਾ-ਜਾਪਾਨ (US-Japan) ਗਠਜੋੜ ਦੀ ਤਾਕਤ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਜਾਵੇਗਾ। ਦੋਵੇਂ ਦੇਸ਼ ਖੇਤਰ ਵਿੱਚ ਚੀਨ ਦੀ ਵੱਧਦੀ ਆਰਥਿਕ ਅਤੇ ਫ਼ੌਜੀ ਪਕੜ ਨੂੰ ਦੇਖਦੇ ਹੋਏ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਹਨ।

ਤੁਹਾਨੂੰ ਦਸ ਦਈਏ ਕਿਸ਼ਿਦਾ ਦੀ ਚੋਣ ਨਵੰਬਰ ‘ਚ ਹੋਈ ਸੀ ਅਤੇ ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ। ਅਪ੍ਰੈਲ ਵਿੱਚ, ਬਾਈਡੇਨ ਨੇ ਤਤਕਾਲੀ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨਾਲ ਨਿੱਜੀ ਮੁਲਾਕਾਤ ਕੀਤੀ ਸੀ, ਜੋ ਗੱਲਬਾਤ ਲਈ ਵਾਸ਼ਿੰਗਟਨ ਆਏ ਸਨ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਈਡੇਨ “ਇੱਕ ਆਜ਼ਾਦ ਅਤੇ ਸੁਤੰਤਰ ਇੰਡੋ-ਪੈਸੀਫਿਕ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਕੋਵਿਡ-19 ਨਾਲ ਲੜਨ, ਜਲਵਾਯੂ ਤਬਦੀਲੀ ਨਾਲ ਨਜਿੱਠਣ ਜਿਹੇ ਅਹਿਮ ਮੁੱਦਿਆਂ ਅਤੇ ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਨਾਲ ਕੰਮ ਕਰਨ ਦੇ ਚਾਹਵਾਨ ਹਨ।

Exit mobile version