Site icon TheUnmute.com – Punjabi News

ਅਮਰੀਕਾ ਨੇ ਦਰਜਨ ਤੋਂ ਵੱਧ ਕੰਪਨੀਆਂ ‘ਤੇ ਲਾਈ ਪਾਬੰਦੀਆਂ, ਭਾਰਤ ਦੀਆਂ 3 ਕੰਪਨੀਆਂ ਵੀ ਸ਼ਾਮਲ

US

ਚੰਡੀਗੜ੍ਹ, 26 ਅਪ੍ਰੈਲ 2024: ਅਮਰੀਕਾ (US) ਨੇ ਈਰਾਨੀ ਫੌਜ ਨਾਲ ਕਾਰੋਬਾਰ ਕਰਨ ਵਾਲੀਆਂ ਦਰਜਨ ਤੋਂ ਵੱਧ ਕੰਪਨੀਆਂ ‘ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਕੰਪਨੀਆਂ ਵਿੱਚ ਤਿੰਨ ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕੁਝ ਵਿਅਕਤੀਆਂ ‘ਤੇ ਇਹ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ।

ਅਮਰੀਕੀ (US) ਖਜ਼ਾਨਾ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਯੂਕਰੇਨ ਯੁੱਧ ਵਿੱਚ ਰੂਸ ਦੀ ਮੱਦਦ ਕਰਨ ਲਈ ਈਰਾਨੀ ਮਾਨਵ ਰਹਿਤ ਹਵਾਈ ਵਾਹਨਾਂ (ਯੂਏਵੀ) ਦੀ ਗੁਪਤ ਵਿਕਰੀ ਦੀ ਸਹੂਲਤ ਅਤੇ ਵਿੱਤ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਅਮਰੀਕਾ ਦੇ ਮੁਤਾਬਕ ਸਹਾਰਾ ਥੰਡਰ ਦੀ ਪਛਾਣ ਮੁੱਖ ਲੀਡ ਕੰਪਨੀ ਵਜੋਂ ਹੋਈ ਹੈ ਜੋ ਈਰਾਨ ਦੀ ਕਥਿਤ ਮੱਦਦ ਕਰ ਰਹੀ ਸੀ ਅਤੇ ਤਿੰਨ ਭਾਰਤੀ ਕੰਪਨੀਆਂ ਇਸ ਦਾ ਕਥਿਤ ਸਮਰਥਨ ਕਰ ਰਹੀਆਂ ਸਨ। ਉਨ੍ਹਾਂ ਤਿੰਨ ਕੰਪਨੀਆਂ ਵਿੱਚ ਜੇਨ ਸ਼ਿਪਿੰਗ, ਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਸੀ ਆਰਟ ਸ਼ਿਪ ਮੈਨੇਜਮੈਂਟ (ਓਪੀਸੀ) ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।