July 7, 2024 10:41 am
S-400 missile

ਰੂਸ ਵੱਲੋਂ ਭਾਰਤ ਨੂੰ ਦਿੱਤੀ S-400 ਮਿਜ਼ਾਈਲ ਨੂੰ ਲੈ ਕੇ ਅਮਰੀਕਾ ਨੇ ਜਤਾਈ ਚਿੰਤਾ

ਚੰਡੀਗੜ੍ਹ 28 ਜਨਵਰੀ 2022: ਭਾਰਤ (India) ਵੱਲੋਂ ਰੂਸ (Russia) ਤੋਂ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੀ ਖਰੀਦ ਨੂੰ ਲੈ ਕੇ ਅਮਰੀਕਾ ਨੇ ਚਿੰਤਾ ਜ਼ਾਹਰ ਕੀਤੀ ।ਇਸ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਰੂਸ ਵੱਲੋਂ ਭਾਰਤ ਨੂੰ ਐੱਸ-400 ਮਿਜ਼ਾਈਲ (S-400 missiles) ਰੱਖਿਆ ਪ੍ਰਣਾਲੀ ਦੀ ਵਿਕਰੀ ਖੇਤਰ ਅਤੇ ਸੰਭਵ ਤੌਰ ‘ਤੇ ਇਸ ਤੋਂ ਬਾਹਰ ਅਸਥਿਰਤਾ ਪੈਦਾ ਕਰਨ ‘ਚ ਮਾਸਕੋ ਦੀ ਭੂਮਿਕਾ ਨੂੰ ਦਰਸਾਉਂਦੀ ਹੈ।ਇਸ ਮਾਮਲੇ ਨੂੰ ਲੈ ਕੇ ਭਾਰਤ ਵਲੋਂ ਕਿਹਾ ਗਿਆ ਕਿ ਉਸਦੇ ਫੈਸਲੇ ਉਸਦੀ ਰਾਸ਼ਟਰੀ ਸੁਰੱਖਿਆ ਦੇ ਹਿੱਤ ‘ਤੇ ਅਧਾਰਤ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਐੱਸ-400 (S-400 missiles) ਪ੍ਰਣਾਲੀ ਨੂੰ ਲੈ ਕੇ ਸਾਡੀਆਂ ਚਿੰਤਾਵਾਂ ‘ਚ ਕੋਈ ਵੀ ਬਦਲਾਵ ਨਹੀਂ ਆਇਆ |

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ , ”ਮੈਨੂੰ ਲੱਗਦਾ ਹੈ ਕਿ ਇਹ ਖੇਤਰ ‘ਚ ਅਸਥਿਰਤਾ ਪੈਦਾ ਕਰਨ ‘ਚ ਰੂਸ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ ਅਤੇ ਸੰਭਾਵੀ ਤੌਰ ‘ਤੇ ਇਸ ਤੋਂ ਬਾਹਰ ਵੀ।” ਉਨ੍ਹਾਂ ਨੇ ਪ੍ਰਾਈਸ ਨੂੰ ਰੂਸੀ ਐੱਸ-400 ਪ੍ਰਣਾਲੀ ਦੇ ਅਮਰੀਕਾ-ਭਾਰਤ ਸਬੰਧਾਂ (US-India relations) ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਪੁੱਛਿਆ ਸੀ, ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਇਹ ਗੱਲ ਕਹੀ। ਜਿਕਰਯੋਗ ਹੈ ਕਿ ਅਮਰੀਕਾ ਦੀ ਤਰਫੋਂ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਯੂਕਰੇਨ ਨੂੰ ਲੈ ਕੇ ਅਮਰੀਕਾ ਅਤੇ ਰੂਸ ਆਹਮੋ-ਸਾਹਮਣੇ ਹਨ।

ਜੇਕਰ ਐੱਸ-400 ਸਿਸਟਮ ਦੀ ਗੱਲ ਕਰੀਏ ਤਾਂ ਇਸ ‘ਚ ਸ਼ਕਤੀਸ਼ਾਲੀ ਰਡਾਰ ਹੈ, ਜਿਸ ਨੂੰ ਅਸੀਂ ਰੱਖਿਆ ਪ੍ਰਣਾਲੀ ਦਾ ਦਿਲ ਕਹਿ ਸਕਦੇ ਹਾਂ। ਇਹ ਵੱਖ-ਵੱਖ ਦਿਸ਼ਾਵਾਂ ‘ਚ ਕਈ ਟੀਚਿਆਂ ਦਾ ਪਤਾ ਲਗਾ ਸਕਦਾ ਹੈ ਅਤੇ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਬੰਬਾਰ ਜਾਂ ਮਿਜ਼ਾਈਲਾਂ ਨੂੰ ਹਮਲਾ ਕਰਨ ਤੋਂ ਪਹਿਲਾਂ ਬੇਅਸਰ ਕਰ ਸਕਦਾ ਹੈ। ਇਹ ਵੱਖ-ਵੱਖ ਰੇਂਜ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਕੇ ਦੁਸ਼ਮਣ ਲਈ ਖ਼ਤਰਾ ਪੈਦਾ ਕਰ ਸਕਦਾ ਹੈ।