Site icon TheUnmute.com

ਅਮਰੀਕੀ H-1B ਵੀਜ਼ੇ ਦੀ ਔਨਲਾਈਨ ਰਜਿਸ਼ਟ੍ਰੇਸ਼ਨ ਸ਼ੁਰੂ, ਭਾਰਤ ਸਭ ਤੋਂ ਵੱਡਾ ਲਾਭਪਾਤਰੀ !

H-1B visa

ਚੰਡੀਗੜ੍ਹ, 07 ਫਰਵਰੀ 2025: ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਸਾਲ 2026 ਲਈ H-1B ਵੀਜ਼ਾ ਲਈ ਅਰਜ਼ੀਆਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਇਆ ਸੰਬੰਧੀ ਅਰਜ਼ੀਆਂ 7 ਮਾਰਚ ਤੋਂ 24 ਮਾਰਚ 2025 ਤੱਕ ਦਿੱਤੀਆਂ ਜਾ ਸਕਦੀਆਂ ਹਨ।

ਜਿਕਰਯੋਗ ਹੈ ਕਿ ਭਾਰਤੀ ਵੀ H-1B ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀਆਂ ‘ਚੋਂ ਇੱਕ ਹਨ। ਐੱਚ-1ਬੀ ਵੀਜ਼ਾ ਇੱਕ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਦਿੰਦਾ ਹੈ। ਇਸ ਵੀਜ਼ੇ ਰਾਹੀਂ, ਅਮਰੀਕੀ ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ, ਚੀਨ ਆਦਿ ਦੇਸ਼ਾਂ ਤੋਂ ਹਜ਼ਾਰਾਂ ਹੁਨਰਮੰਦ ਕਰਮਚਾਰੀਆਂ ਨੂੰ ਨੌਕਰੀ ਦਿੰਦੀਆਂ ਹਨ।

USCIS ਦੇ ਮੁਤਾਬਕ ਬਿਨੈਕਾਰ ਨੂੰ USCIS ਦੀ ਵੈੱਬਸਾਈਟ ‘ਤੇ ਔਨਲਾਈਨ ਅਰਜ਼ੀ ਦੇਣੀ ਪਵੇਗੀ । ਇਸ ਲਈ ਅਰਜ਼ੀ ਫੀਸ $215 ਡਾਲਰ ਹੋਵੇਗੀ। ਹਰ ਸਾਲ ਲਗਭਗ 6.5 ਲੱਖ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ H-1B ਵੀਜ਼ਾ ਰਾਹੀਂ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਬਿਨੈਕਾਰਾਂ ਦੁਆਰਾ ਧੋਖਾਧੜੀ ਦੇ ਜੋਖਮ ਨੂੰ ਘਟਾਉਣ ਲਈ ਅਰਜ਼ੀ ਪ੍ਰਕਿਰਿਆ ‘ਚ ਕੁਝ ਪ੍ਰਬੰਧ ਕੀਤੇ ਹਨ।

ਐੱਚ-1ਬੀ ਵੀਜ਼ਾ ਨਾਨ ਇੰਮੀਗ੍ਰੇਟ ਵੀਜ਼ਾ ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਖੇਤਰਾਂ ‘ਚ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਤੌਰ ‘ਤੇ ਰੁਜ਼ਗਾਰ ਦੇਣ ਦੀ ਆਗਿਆ ਦਿੰਦਾ ਹੈ। ਇਸ ਦੇ ਲਈ ਕਰਮਚਾਰੀ ਕੋਲ ਉਸ ਖਾਸ ਖੇਤਰ ‘ਚ ਮੁਹਾਰਤ ਅਤੇ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ। ਐੱਚ-1ਬੀ ਵੀਜ਼ਾ ਨਿਯਮ 17 ਜਨਵਰੀ, 2025 ਨੂੰ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੁਆਰਾ ਲਾਗੂ ਕੀਤੇ ਸਨ।

ਐੱਚ-1ਬੀ ਵੀਜ਼ੇ ਦੀ 1990 ‘ਚ ਸ਼ੁਰੂਆਤ ਹੋਈ ਸੀ। ਐੱਚ-1ਬੀ ਵੀਜ਼ਾ ਦਾ ਮੁੱਦਾ ਵੀ ਅਮਰੀਕੀ ਰਾਜਨੀਤੀ ‘ਚ ਗਰਮ ਹੈ। ਦਰਅਸਲ, ਕਈ ਟਰੰਪ ਸਮਰਥਕ ਆਗੂਆਂ ਨੇ H-1B ਵੀਜ਼ਾ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਚੁੱਕੇ ਹਨ, ਜਦੋਂ ਕਿ ਟਰੰਪ ਸਮਰਥਕ ਐਲਨ ਮਸਕ, ਵਿਵੇਕ ਰਾਮਾਸਵਾਮੀ ਸਮੇਤ ਕਈ ਮਹੱਤਵਪੂਰਨ ਆਗੂ ਇਸ ਦੇ ਹੱਕ ‘ਚ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਐਚ-1ਬੀ ਵੀਜ਼ਾ ਦਾ ਸਮਰਥਨ ਕੀਤਾ ਹੈ।

Read More: H-1B Visa: H1B ਵੀਜ਼ਾ ਹੋਣ ਵਾਲਾ ਹੈ ਖਤਮ, ਕੇਂਦਰ ਸਰਕਾਰ ਹੋ ਗਈ ਚੌਕਸ

Exit mobile version