Site icon TheUnmute.com

US: ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਮਿਸ਼ੇਲ ਨੇ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਨੂੰ ਦਿੱਤਾ ਸਮਰਥਨ

Kamala Harris

ਚੰਡੀਗੜ੍ਹ, 26 ਜੁਲਾਈ 2024: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਘਰਵਾਲੀ ਮਿਸ਼ੇਲ ਨੇ ਸ਼ੁੱਕਰਵਾਰ ਨੂੰ ਕਮਲਾ ਹੈਰਿਸ (Kamala Harris) ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ । ਉਨ੍ਹਾਂ ਨੇ ਕਰੀਬ ਇੱਕ ਮਿੰਟ ਦੇ ਇਸ ਵੀਡੀਓ ਵਿੱਚ ਦੋਵਾਂ ਨੇ ਕਮਲਾ ਹੈਰਿਸ ਦਰਮਿਆਨ ਹੋਈ ਇੱਕ ਨਿੱਜੀ ਫ਼ੋਨ ਕਾਲ ਦਾ ਵੀ ਜ਼ਿਕਰ ਕੀਤਾ ਹੈ।

ਜਿਕਰਯੋਗ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਦੇ ਦੌੜ ਤੋਂ ਬਾਹਰ ਹੋਣ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ, ਹੈਰਿਸ (Kamala Harris) ਦੀ ਵਧਦੀ ਪ੍ਰਸਿੱਧੀ ਚੋਣ ਨੂੰ ਰੋਮਾਂਚਕ ਬਣਾ ਰਹੀ ਹੈ। ਇਸ ਨਾਲ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ (Donald Trump) ਖ਼ਿਲਾਫ਼ ਉਨ੍ਹਾਂ ਦੀ ਚੁਣੌਤੀ ਮਜ਼ਬੂਤ ​​ਹੋਵੇਗੀ। ਓਬਾਮਾ ਸੰਯੁਕਤ ਰਾਜ ਦੇ ਪਹਿਲੇ ਕਾਲੇ ਰਾਸ਼ਟਰਪਤੀ ਸਨ ਅਤੇ ਡੈਮੋਕ੍ਰੇਟਿਕ ਪਾਰਟੀ ਦੀਆਂ ਸਭ ਤੋਂ ਪ੍ਰਸਿੱਧ ਹਸਤੀਆਂ ‘ਚੋਂ ਇੱਕ ਹਨ।

Exit mobile version