July 7, 2024 7:37 am
Covaxin vaccine

ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਵੈਕਸੀਨ ਦੇ ਟਰਾਇਲਾਂ ‘ਤੇ ਲੱਗੀ ਪਾਬੰਦੀ ਹਟਾਈ

ਚੰਡੀਗੜ੍ਹ 24 ਮਈ 2022: ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਅਮਰੀਕਾ ਵਿੱਚ ਫੇਜ਼ 2/3 ਕਲੀਨਿਕਲ ਟਰਾਇਲਾਂ ਤੋਂ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ  (Covaxin vaccine) ਉੱਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਹ ਸੰਬੰਧੀ ਜਾਣਕਾਰੀ ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤ ਬਾਇਓਟੈੱਕ ਦੇ ਭਾਈਵਾਲ ਓਕੂਜੇਨ ਇੰਕ (OcuGen Inc) ਨੇ ਇੱਕ ਬਿਆਨ ਰਾਹੀਂ ਦਿੱਤੀ ਹੈ । ਇੱਸ ਦੌਰਾਨ ਡਾ. ਸ਼ੰਕਰ ਮੁਸੁਨੁਰੀ, ਸੀਈਓ, ਓਕੂਜੇਨ ਇੰਕ., ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਕੋਵੈਕਸੀਨ ਲਈ ਸਾਡੇ ਕਲੀਨਿਕਲ ਟਰਾਇਲਾਂ ਨੂੰ ਅੱਗੇ ਵਧਾ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਵਾਇਰਸ ਨਾਲ ਨਜਿੱਠਣ ਲਈ ਇੱਕ ਵੈਕਸੀਨ ਵਿਕਲਪ ਪ੍ਰਦਾਨ ਕਰਨ ਦੀ ਜਰੂਰਤ ਹੈ। ਜਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਭਾਰਤ ਵਿੱਚ ਕੋਵੈਕਸੀਨ ਨਿਰਮਾਣ ਪਲਾਂਟਾਂ ‘ਤੇ ਪ੍ਰਤੀਕੂਲ ਟਿੱਪਣੀਆਂ ਕਰਨ ਤੋਂ ਬਾਅਦ ਐਫਡੀਏ ਨੇ ਅਪ੍ਰੈਲ ਵਿੱਚ ਟਰਾਇਲਾਂ ਨੂੰ ਰੋਕ ਦਿੱਤਾ ਸੀ। ਜ਼ਿਕਰਯੋਗ ਹੈ ਕਿ WHO ਨੇ ਭਾਰਤ ‘ਤੇ ਉਨ੍ਹਾਂ ਦੇ ਰੱਖ-ਰਖਾਅ ‘ਤੇ ਸਵਾਲ ਉਠਾਏ ਸਨ।