Site icon TheUnmute.com

14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਐਲਾਨਣ ਲਈ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

National Sikh Day

ਚੰਡੀਗੜ੍ਹ 31 ਮਾਰਚ 2022: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਸਮੇਤ 12 ਤੋਂ ਵੱਧ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ (National Sikh Day) ਵਜੋਂ ਘੋਸ਼ਿਤ ਕਰਨ ਲਈ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼ ਕੀਤਾ ਹੈ। ਅਮਰੀਕਾ ਦੇ ਵਿਕਾਸ ‘ਚ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਸਤਾਵ ‘ਚ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਨਾਗਰਿਕਾਂ ਨੂੰ ਸ਼ਕਤੀਕਰਨ ਅਤੇ ਪ੍ਰੇਰਿਤ ਕਰਨ ‘ਚ ਨਿਭਾਈ ਗਈ ਅਹਿਮ ਭੂਮਿਕਾ ਦੇ ਸਨਮਾਨ ਵਜੋਂ ‘ਰਾਸ਼ਟਰੀ ਸਿੱਖ ਦਿਵਸ’ ਘੋਸ਼ਿਤ ਕਰਨ ਦੀ ਵਕਾਲਤ ਕੀਤੀ ਗਈ ਹੈ।

ਇਸ ਦੌਰਾਨ ਸੰਸਦ ਮੈਂਬਰ ਮੈਰੀ ਗੇਲ ਸੈਨਲੋਨ 28 ਮਾਰਚ ਨੂੰ ਸਦਨ ‘ਚ ਪੇਸ਼ ਕੀਤੇ ਗਏ ਪ੍ਰਸਤਾਵ ਦੀ ਪ੍ਰੇਰਕ ਹੈ, ਜਦੋਂ ਕਿ ਕੇਰੇਨ ਬਾਸ, ਪਾਲ ਟੋਂਕੋ, ਬ੍ਰਾਇਨ ਕੇ. ਫਿਟਜ਼ਪੈਟ੍ਰਿਕ, ਡੈਨੀਅਲ ਮਿਊਜ਼, ਰਾਜਾ ਕ੍ਰਿਸ਼ਨਮੂਰਤੀ, ਡੋਨਾਲਡ ਨੌਰਕਰੌਸ, ਨੀਲ, ਬ੍ਰੈਂਡਨ ਐੱਫ.ਆਦਿ ਇਸਦੇ ਸਹਿ-ਸੰਸਥਾਪਕ ਹਨ। ਸਿੱਖ ਕਾਕਸ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।

Exit mobile version