July 7, 2024 1:52 pm
Mattewara project

ਮੱਤੇਵਾੜਾ ਪ੍ਰੋਜੈਕਟ ਦੇ ਵਿਰੋਧ ‘ਚ ਅਮਰੀਕਾ ਸਥਿਤ ਪਿੱਪਲ ਸੰਸਥਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ 07 ਜੁਲਾਈ 2022: ਲੁਧਿਆਣਾ ਦੇ ਮੱਤੇਵਾੜਾ ਜੰਗਲ (Mattewara project) ਵਿਖੇ ਜ਼ਮੀਨ ਐਕਵਾਇਰ ਕਰਕੇ ਟੈਕਸਟਾਈਲ ਪਾਰਕ ਲਗਾਉਣ ਦੇ ਵਿਰੋਧ ‘ਚ ਅਮਰੀਕਾ ਸਥਿਤ ਪਿੱਪਲ ਸੰਸਥਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਇਆ ਜਾਵੇ ਅਤੇ ਜੰਗਲਾਂ ਦੇ ਘੇਰੇ ਨੂੰ ਵਧਾਉਣ ਲਈ ਯਤਨ ਕੀਤੇ ਜਾਣ।

ਇਸ ਦੌਰਾਨ ਗੁਰਮੀਤ ਕੌਰ ਨੇ ਆਪਣੀ ਚਿੱਠੀ ਵਿੱਚ ਕਿਹਾ ਕਿ ਮੈਂ ਤੁਹਾਨੂੰ ਇੱਕ ਅੰਤਰਰਾਸ਼ਟਰੀ ਲੇਖਕ ਦੀ ਹੈਸੀਅਤ ਵਿੱਚ ਲਿਖ ਰਹੀ ਹਾਂ, ਜੋ ਪੰਜਾਬ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਲਈ ਕੰਮ ਕਰਦੀ ਹੈ ਅਤੇ ਅਮਰੀਕਾ ਵਿੱਚ ਸਥਿਤ ਮੇਰੀ ਸੰਸਥਾ ਪਿੱਪਲ , ਸਾਡੀ ਭਾਸ਼ਾ ਅਤੇ ਵਿਰਸੇ ਨੂੰ ਸੰਭਾਲਣ ਦੇ ਸਿਧਾਂਤਾਂ ‘ਤੇ ਸਥਾਪਿਤ ਹੈ।

ਸਾਡੀ ਸੰਸਥਾ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਜੰਗਲ ਨੇੜੇ ਬਣਾਏ ਜਾਣ ਵਾਲੇ ਉਦਯੋਗਿਕ ਪਾਰਕ ਦਾ ਵਿਰੋਧ ਕਰਦੀ ਹੈ ਅਤੇ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਚਿੰਤਤ ਵੀ ਹੈ। ਯੋਜਨਾਬੱਧ ਉਦਯੋਗਿਕ ਪਾਰਕ ਪੂਰਬੀ ਪੰਜਾਬ ਦੇ ਜੰਗਲਾਂ ਦੇ ਆਖਰੀ ਹਿੱਸੇ ਨੂੰ ਤਬਾਹ ਕਰ ਦੇਣਗੇ (ਜੋ ਕਿ ਪਹਿਲਾਂ ਹੀ ਇਸ ਦੇ ਜ਼ਮੀਨੀ ਖੇਤਰ ਦਾ ਬਹੁਤ ਘੱਟ ਹਿੱਸਾ ਹੈ)। ਇਹ ਜੰਗਲੀ ਜੀਵਾਂ ਨੂੰ ਤਬਾਹ ਕਰ ਦੇਵੇਗਾ ਅਤੇ ਸਤਲੁਜ ਦਰਿਆ ਨੂੰ ਉਨ੍ਹਾਂ ਦੇ ਜ਼ਹਿਰੀਲੇ ਪਾਣੀ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰੇਗਾ।

ਤੁਹਾਡੀ ਸਰਕਾਰ ਨੇ ਪੰਜਾਬ ਦੇ ਜੰਗਲਾਂ ਦਾ ਘੇਰਾ ਵਧਾਉਣ ਦੀ ਬਜਾਏ ਇੱਕ ਵਿਹਾਰਕ ਅਤੇ ਪ੍ਰਫੁੱਲਤ ਜੰਗਲਾਂ ਨੂੰ ਤਬਾਹ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਹ ਵਿਸ਼ਵਾਸ ਤੋਂ ਪਰੇ ਹੈ ਅਤੇ ਨਿੰਦਣਯੋਗ ਹੈ। ਪਿਛਲੀ ਸਰਕਾਰ ਵੱਲੋਂ ਇਸ ਉਦਯੋਗ ਨੂੰ ਸਥਾਪਤ ਕਰਨ ਲਈ ਜਿਸ ਤਰੀਕੇ ਨਾਲ ਪ੍ਰਸਤਾਵਿਤ ਜ਼ਮੀਨ ਧੋਖੇ ਨਾਲ ਐਕੁਆਇਰ ਕੀਤੀ ਗਈ ਹੈ, ਅਸੀਂ ਉਸ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।

ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਬੰਦ ਕਰਕੇ ਸਾਰੀ ਜ਼ਮੀਨ ਕਿਸਾਨਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਾਪਸ ਕੀਤੀ ਜਾਵੇ। ਪੰਜਾਬ ਨੂੰ ਹੋਰ ਟੈਕਸਟਾਈਲ ਉਦਯੋਗਾਂ ਦੀ ਲੋੜ ਨਹੀਂ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਪ੍ਰਭਾਵੀ ਉਪਾਵਾਂ ਦੀ ਲੋੜ ਹੈ ਕਿ ਮੌਜੂਦਾ ਉਦਯੋਗ ਪੰਜਾਬ ਦੇ ਵਾਤਾਵਰਣ ਨੂੰ ਤਬਾਹ ਨਾ ਕਰਨ।

ਅਸੀਂ ਤੁਹਾਨੂੰ ਪੰਜਾਬ ਵਿੱਚ ਮੌਜੂਦਾ ਉਦਯੋਗਾਂ ਦੁਆਰਾ ਹੋਣ ਵਾਲੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਕਹਿੰਦੇ ਹਾਂ। ਅਜਿਹੇ ਵੀ ਪਿੰਡ ਹਨ ਜਿੱਥੇ ਪੀਣ ਯੋਗ ਪਾਣੀ ਨਹੀਂ ਹੈ ਅਤੇ ਜ਼ਹਿਰੀਲੇਪਣ ਕਾਰਨ ਕਈ ਗੰਭੀਰ ਬਿਮਾਰੀਆਂ ਅਤੇ ਕੈਂਸਰ ਦੀ ਦਰ ਬਹੁਤ ਜ਼ਿਆਦਾ ਹੈ। ਸਾਡਾ ਮੰਨਣਾ ਹੈ ਕਿ ਸਾਫ਼ ਪਾਣੀ ਅਤੇ ਹਵਾ ਇੱਕ ਮੌਲਿਕ ਮਨੁੱਖੀ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਉਦਯੋਗਿਕ ਪ੍ਰਦੂਸ਼ਣ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ ਹੈ। ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਉਣ ਲਈ ਜੰਗਲਾਂ ਦੇ ਘੇਰੇ ਨੂੰ ਵਧਾਉਣ ਲਈ ਗੰਭੀਰ ਯਤਨ ਕੀਤੇ ਜਾਣ।

ਪਿੱਪਲ ਸੰਸਥਾ ਪੰਜਾਬ ਦੇ ਜੰਗਲਾਂ ਦੇ ਘੇਰੇ ਨੂੰ ਵਧਾਉਣ ਅਤੇ 100 ਏਕੜ ਜ਼ਮੀਨ ਨੂੰ ਜੰਗਲ ਬਣਾਉਣ ਲਈ ਰੁੱਖਾਂ ਨੂੰ ਅਪਣਾਉਣ ਅਤੇ ਪੌਦੇ ਲਗਾਉਣ ਦੇ ਖਰਚੇ ਲਈ ਵਚਨਬੱਧ ਹੈ। ਅਸੀਂ ਡਾਇਸਪੋਰਾ ਵਿੱਚ ਹੋਰ ਸੰਸਥਾਵਾਂ ਨਾਲ ਵੀ ਕੰਮ ਕਰਾਂਗੇ ਤਾਂ ਜੋ ਜੰਗਲਾਤ ਲਈ ਵੱਧ ਤੋਂ ਵੱਧ ਰੁੱਖਾਂ ਨੂੰ ਅਪਣਾਇਆ ਜਾ ਸਕੇ। ਅਸੀਂ ਪੰਜਾਬ ਨੂੰ ਹੋਣ ਵਾਲੇ ਵਾਤਾਵਰਣਕ ਨੁਕਸਾਨ ਨੂੰ ਭਰਭਾਈ ਕਰਨ ਦੀ ਕੋਸ਼ਿਸ਼ ਵਿੱਚ ਤੁਹਾਡਾ ਸਮਰਥਨ ਕਰਨ ਲਈ ਤੁਹਾਡੇ ਨਾਲ ਹਾਂ। ਅਸੀਂ ਇਸ ਮੁੱਦੇ ‘ਤੇ ਸਕਾਰਾਤਮਕ ਜਵਾਬ ਦੀ ਉਮੀਦ ਕਰਦੇ ਹਾਂ।

ਗੁਰਮੀਤ ਕੌਰ
ਲੇਖਕ, ਸਿੱਖਿਅਕ, ਕਾਰਕੁਨ
ਸੰਸਥਾਪਕ, ਪਿੱਪਲ ਸੰਸਥਾ