Site icon TheUnmute.com

ਜਾਪਾਨ ‘ਚ ਅਮਰੀਕੀ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਦੇ ਅੱਠ ਮੈਂਬਰ ਸਨ ਸਵਾਰ

US Army plane

ਚੰਡੀਗੜ੍ਹ, 29 ਨਵੰਬਰ 2023: ਜਾਪਾਨ ਵਿੱਚ ਇੱਕ ਅਮਰੀਕੀ ਜਹਾਜ਼ (US Army plane) ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਪਾਨ ਦੇ ਤੱਟ ਰੱਖਿਅਕ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਕਾਗੋਸ਼ੀਮਾ ਪ੍ਰੀਫੈਕਚਰ ਦੇ ਯਾਕੁਸ਼ੀਮਾ ਟਾਪੂ ਨੇੜੇ ਤੱਟਵਰਤੀ ਖੇਤਰ ‘ਚ ਅਮਰੀਕੀ ਓਸਪ੍ਰੇ ਫੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਸਟ ਗਾਰਡ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2.45 ਵਜੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ। ਕੋਸਟ ਗਾਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ।

Exit mobile version