Site icon TheUnmute.com

Urvashi Rautela: ਵਿਵਾਦਾਂ ‘ਚ ਘਿਰੀ ਅਦਾਕਾਰਾ ਉਰਵਸ਼ੀ ਰੌਤੇਲਾ, ਕੈਥੋਲਿਕ ਭਾਈਚਾਰੇ ਤੋਂ ਮੰਗੀ ਮੁਆਫ਼ੀ

Urvashi Rautela

ਚੰਡੀਗੜ੍ਹ, 12 ਅਗਸਤ 2024: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਇਕ ਵਾਰ ਫਿਰ ਸੁਰਖੀਆਂ ‘ਚ ਹੈ | ਦਰਅਸਲ, ਹਾਲ ‘ਚ ਹੀ ਉਰਵਸ਼ੀ ਰੌਤੇਲਾ ਪੈਰਿਸ ਓਲੰਪਿਕ 2024 ਦੇਖਣ ਲਈ ਗਈ ਅਤੇ ਓਥੇ ਉਨ੍ਹਾ ਨੇ ਪਹਿਨੀ ਮਦਰ ਮੈਰੀ ਡਰੈੱਸ ਨੂੰ ਲੈ ਕੇ ਮੁਸੀਬਤ ‘ਚ ਘਿਰ ਗਈ। ਜਿਸਦੇ ਚੱਲਦੇ ਉਨ੍ਹਾ ਨੂੰ ਇਸ ਲਈ ਮੁਆਫ਼ੀ ਵੀ ਮੰਗਣੀ ਪਈ |

ਉਰਵਸ਼ੀ ਰੌਤੇਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਡਰੈੱਸ ‘ਚ ਆਪਣੀ ਰੀਲ ਅਤੇ ਤਸਵੀਰਾਂ ਪੋਸਟ ਕੀਤੀਆਂ ਸਨ | ਇਸ ਦੌਰਾਨ ਉਰਵਸ਼ੀ ਰੌਤੇਲਾ ਨੂੰ ਮਦਰ ਮੈਰੀ ਦੀ ਫੋਟੋ ਵਾਲੀ ਸਕਰਟ ਪਹਿਨੀ ਦੇਖਿਆ ਗਿਆ ਸੀ। ਇਸ ਦੌਰਾਨ ਮੁੰਬਈ ਦੇ ਕੈਥੋਲਿਕ ਭਾਈਚਾਰੇ ਨੇ ਉਰਵਸ਼ੀ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਦੋਸ਼ ਲਾਇਆ |

ਇਸ ਬਾਰੇ ਵਾਚਡੌਗ ਫਾਊਂਡੇਸ਼ਨ ਨੇ ਪੱਤਰ ਰਾਹੀਂ ਕਿਹਾ ਕਿ ‘ਪੈਰਿਸ ਓਲੰਪਿਕ 2024 ਦੌਰਾਨ ਉਰਵਸ਼ੀ ਰੌਤੇਲਾ ਨੂੰ ਹੋਟਲ ਤੋਂ ਮਦਰ ਮੈਰੀ ਦੀ ਫੋਟੋ ਵਾਲੀ ਸਕਰਟ ਪਹਿਨੀ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪਹਿਰਾਵੇ ਨੇ ਇਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਫਾਊਂਡੇਸ਼ਨ ਨੇ ਕਿਹਾ ਕਿ ਕਲਾ ਜਾਂ ਫੈਸ਼ਨ ਦੇ ਨਾਂ ‘ਤੇ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।

ਅਦਾਕਾਰਾ ਉਰਵਸ਼ੀ (Urvashi Rautela) ਨੇ ਆਪਣੀ ਗਲਤੀ ਮੰਨੀ ਅਤੇ ਹੈ ਅਤੇ ਕੈਥੋਲਿਕ ਭਾਈਚਾਰੇ ਤੋਂ ਮੁਆਫ਼ੀ ਮੰਗੀ | ਅਦਾਕਾਰਾ ਦੇ ਬੁਲਾਰੇ ਨੇ ਕਿਹਾ, “ਅਸੀਂ ਮੁਆਫ਼ੀ ਚਾਹੁੰਦੇ ਹਾਂ। “ਸਾਨੂੰ ਸੱਚਮੁੱਚ ਅਫਸੋਸ ਹੈ,” ਉਨ੍ਹਾਂ ਕਿਹਾ ਕਿ ਇਹ ਪਹਿਰਾਵਾ ਪੈਰਿਸ ‘ਚ ਬਣਾਇਆ ਗਿਆ ਸੀ ਅਤੇ ਡਿਜ਼ਾਈਨਰ ਦੁਆਰਾ ਉਸ ਨੂੰ ਦਿੱਤਾ ਗਿਆ ਸੀ। ਸਾਨੂੰ ਨਹੀਂ ਪਤਾ ਸੀ ਕਿ ਪਹਿਰਾਵੇ ‘ਤੇ ਤਸਵੀਰ ਮਾਂ ਮੈਰੀ ਦੀ ਸੀ। ਇਹ ਇੱਕ ਗਲਤੀ ਸੀ ਅਤੇ ਸਾਨੂੰ ਬਾਅਦ ‘ਚ ਪਤਾ ਲੱਗਾ।

 

Exit mobile version