Site icon TheUnmute.com

J&K: ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਧਾਰਾ 370 ਨੂੰ ਲੈ ਕੇ ਹੰਗਾਮਾ, ਵਿਧਾਇਕਾਂ ‘ਚ ਹੱਥੋਂਪਾਈ

Jammu and Kashmir

ਚੰਡੀਗੜ੍ਹ, 07 ਨਵੰਬਰ 2024: (Jammu and Kashmir Legislative Assembly Session) ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪੰਜ ਦਿਨਾ ਇਜਲਾਸ ਚੱਲ ਰਿਹਾ ਹੈ | ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਧਾਰਾ 370 (Article 370) ਨੂੰ ਲੈ ਕੇ ਸਦਨ ‘ਚ ਹੰਗਾਮਾ ਜ਼ਬਰਦਸਤ ਹੰਗਾਮਾ ਹੋਇਆ ਹੈ, ਹੰਗਾਮਾ ਇਸ ਹੱਦ ਤੱਕ ਵਧ ਗਿਆ ਕਿ ਵਿਧਾਇਕ ਇੱਕ-ਦੂਜੇ ਨਾਲ ਹੱਥੋਂਪਾਈ ਹੋ ਗਏ | ਸਦਨ ‘ਚ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ।

ਇਸਦੇ ਨਾਲ ਹੀ ਸਪੀਕਰ ਨੇ ਵੇਲ ਤੱਕ ਆਏ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ | ਜਿਸ ਤੋਂ ਬਾਅਦ ਮਾਰਸ਼ਲਾਂ ਨੇ ਭਾਜਪਾ ਦੇ ਕੁਝ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਾਹਰ ਕੱਢ ਦਿੱਤਾ। ਦਰਅਸਲ, ਜੰਮੂ-ਕਸ਼ਮੀਰ (Jammu and Kashmir) ਵਿਧਾਨ ਸਭਾ ‘ਚ ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਇੰਜਨੀਅਰ ਰਸ਼ੀਦ ਦੇ ਭਰਾ ਖੁਰਸ਼ੀਦ ਅਹਿਮਦ ਸ਼ੇਖ ਅਤੇ ਲੈਂਗੇਟ ਤੋਂ ਵਿਧਾਇਕ ਨੇ ਧਾਰਾ-370 (Article 370) ‘ਤੇ ਬੈਨਰ ਦਿਖਾਏ।

ਇਸ ‘ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਸ਼ਰਮਾ ਨੇ ਇਤਰਾਜ਼ ਜਤਾਇਆ ਅਤੇ ਬੈਨਰ ਦੇਖ ਕੇ ਭਾਜਪਾ ਵਿਧਾਇਕ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਦੇ ਹੱਥੋਂ ਪੋਸਟਰ ਖੋਹ ਲਿਆ। ਭਾਜਪਾ ਵਿਧਾਇਕਾਂ ਨੇ ਸ਼ੇਖ ਖੁਰਸ਼ੀਦ ਦੇ ਹੱਥੋਂ ਪੋਸਟਰ ਲੈ ਕੇ ਫਾੜ ਦਿੱਤਾ। ਜਿਸਦੇ ਚੱਲਦੇ ਹੰਗਾਮਾ ਹੋ ਗਿਆ | ਪੀਡੀਪੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਇੱਕ ਮਤਾ ਪੇਸ਼ ਕਰਕੇ ਧਾਰਾ 370 ਅਤੇ 35ਏ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।

ਜਿਕਰਯੋਗ ਇਹ ਕਿ 04 ਨਵੰਬਰ ਨੂੰ ਸੀਨੀਅਰ ਨੈਸ਼ਨਲ ਕਾਨਫਰੰਸ (ਐਨਸੀ) ਆਗੂ ਅਤੇ ਚਰਾਰ-ਏ-ਸ਼ਰੀਫ਼ ਤੋਂ ਸੱਤ ਵਾਰ ਵਿਧਾਇਕ ਰਹਿ ਚੁੱਕੇ ਅਬਦੁਲ ਰਹੀਮ ਰਾਥਰ ( Abdul Rahim Rather) ਨੂੰ ਵਿਧਾਨ ਸਭਾ ਦਾ ਸਪੀਕਰ ਚੁਣਿਆ ਲਿਆ ਗਿਆ ਸੀ । ਇਸ ਦੌਰਾਨ ਵਿਰੋਧੀ ਧਿਰ ਵੱਲੋਂ ਸਪੀਕਰ ਦੇ ਅਹੁਦੇ ਲਈ ਚੋਣ ਨਾ ਲੜਨ ਦੇ ਫੈਸਲੇ ਤੋਂ ਬਾਅਦ ਆਵਾਜ਼ੀ ਵੋਟ ਨਾਲ ਅਬਦੁਲ ਰਹੀਮ ਰਾਥਰ ਨੂੰ ਸਪੀਕਰ ਚੁਣ ਲਿਆ ਗਿਆ। ‘ਪ੍ਰੋਟੇਮ ਸਪੀਕਰ’ ਮੁਬਾਰਕ ਗੁਲ ਨੇ ਚੋਣ ਪ੍ਰਕਿਰਿਆ ਦਾ ਸੰਚਾਲਨ ਕੀਤਾ ਸੀ ।

ਅਬਦੁਲ ਰਹੀਮ ਰਾਥਰ ਨੂੰ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ ‘ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Omar Abdullah) ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ | ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਸੀ ਕਿ “ਪੂਰੇ ਸਦਨ ਦੀ ਤਰਫੋਂ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਤੁਹਾਡੇ ਸਪੀਕਰ ਚੁਣੇ ਜਾਣ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਹੁਣ ਤੁਸੀਂ ਇਸ ਸਦਨ ਦੇ ਸਰਪ੍ਰਸਤ ਬਣ ਗਏ ਹੋ।

ਜੰਮੂ-ਕਸ਼ਮੀਰ ਵਿਧਾਨ ਸਭਾ (Jammu and Kashmir Legislative Assembly Session) ‘ਚ ਪੀਡੀਪੀ ਵਿਧਾਇਕ ਵਹੀਦ ਪਾਰਾ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ-370 ਨੂੰ ਹਟਾਉਣ ਦਾ ਵਿਰੋਧ ਕੀਤਾ ਸੀ । ਉਨ੍ਹਾਂ ਨੇ ਪ੍ਰਸਤਾਵ ਵੀ ਪੇਸ਼ ਕੀਤਾ ਸੀ । ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ। ਇਸ ‘ਤੇ ਵਿਰੋਧੀ ਧਿਰ ਨੇ ਵਿਧਾਨ ਸਭਾ ‘ਚ ਹੰਗਾਮਾ ਸ਼ੁਰੂ ਕਰ ਦਿੱਤਾ ਸੀ ।

Exit mobile version