Site icon TheUnmute.com

ਯੂਪੀ ਸਰਕਾਰ ਦਾ ਬਜਟ ‘ਚ ਐਲਾਨ, ਵਿਦਿਆਰਥੀਆਂ ਨੂੰ 3600 ਕਰੋੜ ਰੁਪਏ ਦੇ ਵੰਡੇਗੀ ਟੈਬਲੇਟ ਤੇ ਸਮਾਰਟ ਫੋਨ

Budget

ਚੰਡੀਗੜ੍ਹ, 22 ਫ਼ਰਵਰੀ 2023: ਉੱਤਰ ਪ੍ਰਦੇਸ਼ (Uttar Pradesh) ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ 2023-2024 ਦਾ ਸਾਲਾਨਾ ਬਜਟ (Budget) ਪੇਸ਼ ਕੀਤਾ ਜਾ ਰਿਹਾ ਹੈ। ਸੂਬੇ ਦੇ ਵਿੱਤ ਮੰਤਰੀ ਸੁਰੇਸ਼ ਖੰਨਾ ਇਹ ਬਜਟ ਪੇਸ਼ ਕਰ ਰਹੇ ਹਨ। ਇਸ ਬਜਟ ਵਿੱਚ ਸਿੱਖਿਆ ਲਈ ਕਈ ਅਹਿਮ ਐਲਾਨ ਵੀ ਕੀਤੇ ਗਏ ਹਨ। ਇਸ ਵਾਰ ਦਾ ਬਜਟ ਪਿਛਲੇ ਬਜਟ ਨਾਲੋਂ 50,000 ਕਰੋੜ ਰੁਪਏ ਜ਼ਿਆਦਾ ਹੋਵੇਗਾ |

ਇਸ ਤੋਂ ਇਲਾਵਾ ਸਵਾਮੀ ਵਿਵੇਕਾਨੰਦ ਯੁਵਾ ਸਸ਼ਕਤੀਕਰਨ ਯੋਜਨਾ ਦੇ ਯੋਗ ਵਿਦਿਆਰਥੀਆਂ ਨੂੰ ਟੈਬਲੇਟ/ਸਮਾਰਟਫੋਨ ਦੇਣ ਲਈ ਵਿੱਤੀ ਸਾਲ 2023-2024 ਦੇ ਬਜਟ (Budget) ਵਿੱਚ 3600 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਹੈ | ਉੱਤਰ ਪ੍ਰਦੇਸ਼ ਸੂਚਨਾ ਤਕਨਾਲੋਜੀ ਅਤੇ ਸਟਾਰਟਅਪ ਨੀਤੀ ਲਈ 60 ਕਰੋੜ ਰੁਪਏ ਦਾ ਉਪਬੰਧ ਪ੍ਰਸਤਾਵਿਤ ਹੈ। ਨੌਜਵਾਨ ਉੱਦਮੀਆਂ ਨੂੰ ਪੇਂਡੂ ਖੇਤਰਾਂ ਵਿੱਚ ਐਗਰੀਟੇਕ ਸਟਾਰਟ-ਅੱਪ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਗਰੀਕਲਚਰ ਐਕਸੀਲੇਟਰ ਫੰਡ ਲਈ 20 ਕਰੋੜ ਰੁਪਏ ਦਾ ਪ੍ਰਸਤਾਵ ਕੀਤਾ ਗਿਆ ਹੈ।

ਦੂਜੇ ਪਾਸੇ ਯੂਪੀ ਦੇ ਵਿੱਤ ਮੰਤਰੀ ਸੁਰੇਸ਼ ਖੰਨਾ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਤਹਿਤ 6 ਸਾਲਾਂ ਵਿੱਚ 12 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਹੁਨਰ ਵਿਕਾਸ ਮਿਸ਼ਨ ਰਾਹੀਂ 4 ਲੱਖ 88 ਹਜ਼ਾਰ ਨੂੰ ਸਿਖਲਾਈ ਦਿੱਤੀ ਗਈ। ਨੌਜਵਾਨਾਂ ਨੂੰ ਨਾਮੀ ਕੰਪਨੀਆਂ ਵਿੱਚ ਨੌਕਰੀ ਕਰਨ ਦੇ ਯੋਗ ਬਣਾਇਆ ਗਿਆ ਸੀ। ਇਸਦੇ ਨਾਲ ਹੀ ਸ਼ੁਰੂਆਤੀ 03 ਸਾਲਾਂ ਦੇ ਕੰਮ ਲਈ ਨੌਜਵਾਨ ਵਕੀਲਾਂ ਨੂੰ ਕਿਤਾਬਾਂ ਖਰੀਦਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 10 ਕਰੋੜ ਰੁਪਏ ਅਤੇ ਨੌਜਵਾਨ ਵਕੀਲਾਂ ਲਈ ਕਾਰਪਸ ਫੰਡ ਲਈ 5 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

Exit mobile version