Site icon TheUnmute.com

United Nations: ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਦੀ ਜ਼ਰੂਰਤ

274 million people in need of emergency assistance

ਚੰਡੀਗੜ੍ਹ 02 ਦਸੰਬਰ 2021:(United Nations)ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਇਸ ਵਿਚ ਜੰਗ, ਅਸੁਰੱਖਿਆ, ਭੁੱਖਮਰੀ, ਜਲਵਾਯੂ ਪਰਿਵਰਤਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋੜ ਪੈ ਸਕਦੀ ਹੈ ਜਿਸ ਵਿੱਚ ਕਈ ਦੇਸ਼ ਜਿਵੇਂ ਕਿ ਅਫਗਾਨਿਸਤਾਨ, ਇਥੋਪੀਆ, ਮਿਆਂਮਾਰ, ਸੀਰੀਆ ਅਤੇ ਯਮਨ ਵਰਗੇ ਦੇਸ਼ ਸ਼ਾਮਿਲ ਹਨ|ਇਸਦੇ ਨਾਲ ਹੀ ‘ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (ਓ.ਸੀ.ਐੱਚ.ਏ.) ਵੱਲੋਂ ਜਾਰੀ ਸਾਲਾਨਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2022 ‘ਚ ਐਮਰਜੈਂਸੀ ਸਹਾਇਤਾ ਲਈ ਲੋਕਾਂ ਦੀ ਗਿਣਤੀ ‘ਚ 17 ਫੀਸਦੀ ਦਾ ਵਾਧਾ ਹੋਇਆ ਹੈ।

(United Nations)ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਉਨ੍ਹਾ ਦਾਨ ਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਦੁਨੀਆ ਭਰ ਦੇ ਸਭ ਤੋਂ ਜ਼ਿਆਦਾ ਲੋੜਵੰਦ 18 ਕਰੋੜ 30 ਲੱਖ ਲੋਕਾਂ ਦੀ ਮਦਦ ਲਈ ਦਾਨ ਕਰਨ। ਉਨ੍ਹਾਂ ਨੇ ਜਲਵਾਯੂ ਦੇ ਸੰਕਟ ਵਿੱਚ ਵਿਸ਼ਵ ਦੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਸਭ ਤੋਂ ਜ਼ਿਆਦਾ ਸ਼ਿਕਾਰ ਬਣਾਇਆ ਹੈ। ਇਸ ਸੰਬੰਧ ਵਿਚ ਜ਼ਿਆਦਾ ਤਰ ਦੇਸ਼ ਜਿਵੇਂ ਕਿ ਇਥੋਪੀਆ, ਮਿਆਂਮਾਰ ਅਤੇ ਅਫਗਾਨਿਸਤਾਨ ‘ਚ ਅਸਥਿਰਤਾ ਵਧੀ ਹੈ ਅਤੇ ਇਨ੍ਹਾਂ ‘ਚ ਸੰਘਰਸ਼ ਦੀ ਸਥਿਤੀ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਖਤਮ ਨਹੀਂ ਹੋਈ ਹੈ ਅਤੇ ਗਰੀਬ ਦੇਸ਼ ਟੀਕੇ ਤੋਂ ਵਾਂਝੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ 70 ਫੀਸਦੀ ਲੋਕਾਂ ਤੱਕ ਸਹਾਇਤਾ ਪਹੁੰਚੀ ਹੈ।

Exit mobile version