Site icon TheUnmute.com

ਕੇਂਦਰੀ ਸਿਹਤ ਮੰਤਰਾਲੇ ਵੱਲੋਂ MPox ਨੂੰ ਲੈ ਕੇ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ

Mpox

ਚੰਡੀਗੜ੍ਹ, 09 ਸਤੰਬਰ 2024: ਦਿੱਲੀ ‘ਚ MPox ਦਾ ਇੱਕ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਕੇਂਦਰੀ ਸਿਹਤ ਸਕੱਤਰ ਅਪੂਰਵ ਚੰਦਰਾ ਨੇ ਜਾਰੀ ਕੀਤੀ ਹੈ। ਹਵਾਈ ਅੱਡੇ ‘ਤੇ ਵੀ ਚੌਕਸੀ ਵਧਾਈ ਜਾਵੇਗੀ। ਜੇਕਰ ਕੋਈ ਸ਼ੱਕੀ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਤੁਰੰਤ ਜਾਂਚ ਕੀਤੀ ਜਾਵੇਗੀ।

ਐੱਮਪੌਕਸ ਇੱਕ ਵਾਇਰਲ ਬਿਮਾਰੀ ਹੈ ਜੋ ਮੰਕੀਪੌਕਸ ਵਾਇਰਸ ਕਾਰਨ ਹੁੰਦੀ ਹੈ, ਆਰਥੋਪੋਕਸਵਾਇਰਸ ਜੀਨਸ ਦੀ ਇੱਕ ਪ੍ਰਜਾਤੀ। MPox ਨੂੰ ਪਹਿਲਾਂ ਮੰਕੀਪੌਕਸ ਵਜੋਂ ਜਾਣਿਆ ਜਾਂਦਾ ਸੀ। ਇਸ ਵਾਇਰਸ ਦੀ ਪਹਿਲੀ ਵਾਰ ਵਿਗਿਆਨੀਆਂ ਨੇ 1958 ‘ਚ ਪਛਾਣ ਕੀਤੀ ਸੀ ਜਦੋਂ ਬਾਂਦਰਾਂ ‘ਚ ‘ਪੋਕਸ ਵਰਗੀ’ ਬਿਮਾਰੀ ਫੈਲ ਗਈ ਸੀ।

Exit mobile version