Site icon TheUnmute.com

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਚੌਲ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ

24 ਅਕਤੂਬਰ 2024: ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (Union Minister Prahlad Joshi) ਨੇ ਪੰਜਾਬ ਦੇ ਚੌਲ ਮਿੱਲ ਮਾਲਕਾਂ ( rice mill owners) ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੀ ਅਗਵਾਈ ਭਾਜਪਾ ਆਗੂ ਤਰੁਣ ਚੁੱਘ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤੀ। ਜਿਸ ਦੇ ਵਿਚ ਕੇਂਦਰ ਸਰਕਾਰ ਨੇ ਚੌਲ ਮਿੱਲ ਮਾਲਕਾਂ ਦਾ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਡਿਊਟੀ ਚਾਰਜ ਹਟਾਉਣ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। ਸੈਲਾ ਰਾਈਸ, ਸਾਧਾਰਨ ਝੋਨਾ, ਬਰਾਊਨ ਰਾਈਸ ‘ਤੇ ਡਿਊਟੀ ਚਾਰਜ 10 ਫੀਸਦੀ ਤੋਂ ਘਟਾ ਕੇ 0 ਫੀਸਦੀ, ਹੁਣ ਇਸ ‘ਤੇ ਕੋਈ ਡਿਊਟੀ ਚਾਰਜ ਨਹੀਂ ਲੱਗੇਗਾ।

ਨਾਨ ਬਾਸਮਤੀ ਚੌਲਾਂ ਅਤੇ ਚਿੱਟੇ ਚੌਲਾਂ ਦੀ ਘੱਟੋ-ਘੱਟ ਨਿਰਯਾਤ ਕੀਮਤ $490/ਟਨ ਸੀ, ਜਿਸ ‘ਤੇ 10 ਫੀਸਦੀ ਐਕਸਪੋਰਟ ਚਾਰਜ ਸੀ ਪਰ ਹੁਣ ਇਸ ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਗਿਆ ਹੈ, ਇਸ ਨਾਲ ਕਿਸਾਨਾਂ ਅਤੇ ਚੌਲ ਮਿੱਲ ਮਾਲਕਾਂ ਨੂੰ ਫਾਇਦਾ ਹੋਵੇਗਾ।

Exit mobile version