TheUnmute.com

Punjab: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੀ ਜਾਇਦਾਦ ਸੰਬੰਧੀ ਵੇਰਵੇ ਕੀਤੇ ਜਨਤਕ

ਚੰਡੀਗੜ੍ਹ, 13 ਨਵੰਬਰ 2024: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਵੇਰਵਾ ਜਨਤਕ ਕੀਤਾ ਹੈ। ਰਵਨੀਤ ਸਿੰਘ ਬਿੱਟੂ ਨੇ ਲਿਖਿਆ ਕਿ ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਜਨਤਕ ਤੌਰ ‘ਤੇ ਐਲਾਨ ਕਰਾਂਗਾ।

ਜਿਕਰਯੋਗ ਹੈ ਕਿ ਰਵਨੀਤ ਬਿੱਟੂ ਕਈਆਂ ਮੁੱਦਿਆਂ ‘ਤੇ ਕਿਸਾਨਾਂ ਆਗੂਆਂ ‘ਤੇ ਨਿਸ਼ਾਨੇ ਸਾਧੇ ਹਨ | ਦੋ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਖਾਦ ਦੀ ਲੁੱਟ ਕਰਨ ਵਾਲੇ ਕਿਸਾਨ ਆਗੂਆਂ ਨੂੰ ਤਾਲਿਬਾਨੀ ਕਿਹਾ ਸੀ। ਰਵਨੀਤ ਬਿੱਟੂ ਦਾ ਕਹਿਣਾ ਸੀ ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏਗੀ। ਆਗੂ ਬਣਨ ਤੋਂ ਪਹਿਲਾਂ ਅਤੇ ਬਾਅਦ ‘ਚ ਉਹ ਕਿੰਨੀ ਜਾਇਦਾਦ ਦੇ ਮਾਲਕ ਸਨ ?

Read More: ਮਾਨਸਾ ਪੈਟਰੋਲ ਪੰਪ ‘ਤੇ ਹ.ਮ.ਲੇ ‘ਚ ਅਰਸ਼ ਡੱਲਾ ਦਾ ਹੱਥ, ਇੱਕ ਵਿਅਕਤੀ ਗ੍ਰਿਫਤਾਰ: ਪੰਜਾਬ ਪੁਲਿਸ

ਰਵਨੀਤ ਬਿੱਟੂ (Ravneet Singh Bittu) ਨੇ 2009 ਤੋਂ 2024 ਤੱਕ ਆਪਣੇ ਸਿਆਸੀ ਕਰੀਅਰ ਦੌਰਾਨ ਕਮਾਏ ਜਾਇਦਾਦਾਂ ਬਾਰੇ ਜਾਣਕਾਰੀ ਪੋਸਟ ਕੀਤੀ ਹੈ। ਜਿਸ ‘ਚ ਲਿਖਿਆ ਹੈ ਕਿ 2009 ‘ਚ ਉਨ੍ਹਾਂ ਕੋਲ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸੀ। ਉਨ੍ਹਾਂ ਕੋਲ ਬੈਂਕ ‘ਚ 3 ਲੱਖ 443 ਰੁਪਏ ਸਨ ਅਤੇ ਉਸ ਕੋਲ ਮਾਰੂਤੀ ਸਟੀਮ ਕਾਰ ਸੀ। ਗਹਿਣਿਆਂ ‘ਚੋਂ ਬਿੱਟੂ ਕੋਲ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। ਇਸੇ ਤਰ੍ਹਾਂ 2014 ‘ਚ ਬਿੱਟੂ ਕੋਲ 3 ਲੱਖ 30 ਹਜ਼ਾਰ ਰੁਪਏ ਨਕਦ ਅਤੇ ਬੈਂਕ ਵਿੱਚ 7 ​​ਲੱਖ 43 ਹਜ਼ਾਰ 779 ਰੁਪਏ ਸਨ।

2019 ‘ਚ ਰਵਨੀਤ ਬਿੱਟੂ ਕੋਲ 3 ਲੱਖ 10 ਹਜ਼ਾਰ ਰੁਪਏ ਨਕਦ ਅਤੇ 3 ਲੱਖ 42 ਹਜ਼ਾਰ 692 ਰੁਪਏ ਬੈਂਕ ‘ਚ ਜਮ੍ਹਾਂ ਸਨ। 2009 ਤੋਂ 2024 ਤੱਕ ਕੇਂਦਰੀ ਮੰਤਰੀ ਬਿੱਟੂ ਦੀ ਨਗਦੀ ‘ਚ 1 ਲੱਖ 69 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਜੇਕਰ ਬੈਂਕ ਖਾਤੇ ਦੀ ਗੱਲ ਕਰੀਏ ਤਾਂ 2009 ਤੋਂ 2024 ਤੱਕ ਉਸ ਦੇ ਖਾਤੇ ‘ਚ 7 ਲੱਖ 95 ਹਜ਼ਾਰ 962 ਰੁਪਏ ਜਮ੍ਹਾ ਹੋਏ ਹਨ।

ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਕਿਸਾਨ ਯੂਨੀਅਨ ਦੇ ਕਈ ਵੱਡੇ ਆਗੂ ਆਏ ਹਨ, ਉਨ੍ਹਾਂ ਦੀ ਦੀਆਂ ਜ਼ਮੀਨਾਂ ਦੀ ਜਾਂਚ ਕੀਤੀ ਜਾਵੇਗੀ। ਕਿਸਾਨ ਆਗੂ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਨੇ ਕਿੰਨੀ ਜ਼ਮੀਨ ਅਤੇ ਜਾਇਦਾਦ ਬਣੀ ਹੈ।

Exit mobile version